ਤਾਜਾ ਖਬਰਾਂ
ਅੰਮ੍ਰਿਤਸਰ- ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਨਸ਼ੇ ਵਿਰੁੱਧ ਯੰਗ ਛੇੜੀ ਹੋਈ ਹੈ ਉਹ ਤੇ ਹੀ ਦੂਸਰੇ ਪਾਸੇ ਪੰਜਾਬ ਪੁਲਿਸ ਵੱਲੋਂ ਵੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਕਾਰਵਾਈ ਦੇ ਦੌਰਾਨ ਅੱਠ ਕਿਲੋ ਗ੍ਰਾਮ ਹੈਰੋਏਨ 30 ਬੋਰ ਦਾ ਪਿਸਟਲ ਇੱਕ ਕਰੇਟਾ ਗੱਡੀ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ ਇਹ ਬਰਾਮਦਗੀ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਮੈਂਟਲ ਹਸਪਤਾਲ ਦੇ ਨਜ਼ਦੀਕ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਹੈ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਯੁੱਧ ਨਸ਼ੇ ਵਿਰੁੱਧ ਚਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਹੀ ਬਹੁਤ ਸਾਰੀ ਸਫਲਤਾ ਵੀ ਮਿਲਦੀ ਹੋਈ ਪੰਜਾਬ ਪੁਲਿਸ ਨੂੰ ਨਜ਼ਰ ਆ ਰਹੀ ਹੈ। ਉਥੇ ਉਹਨਾਂ ਨੇ ਕਿਹਾ ਕਿ ਕੱਲ ਪੰਜਾਬ ਦੀ ਡੀਜੀ ਬਾਰਡਰ ਤੇ ਪਹੁੰਚਣਗੇ ਅਤੇ ਐਂਟੀ ਡਰੋਨ ਐਕਟੀਵਿਟੀ ਨੂੰ ਸ਼ੁਰੂ ਕਰਨਗੇ ਜਿਸ ਨਾਲ ਡਰੋਨ ਦੀ ਗਤੀਵਿਧੀ ਚ ਜਰੂਰ ਕੋਈ ਨਾ ਕੋਈ ਵੱਡਾ ਫਰਕ ਨਜ਼ਰ ਆਵੇਗਾ।
ਗਵਾਂਡੀ ਦੇਸ਼ ਪਾਕਿਸਤਾਨ ਆਪਣੀਆਂ ਨਕਾਮ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਪੰਜਾਬ ਦੇ ਬਾਰਡਰ ਰਾਸਤੇ ਭਾਰੀ ਮਾਤਰਾ ਚ ਹੈਰੋਇਨ ਭੇਜੀ ਜਾ ਰਹੀ ਹੈ ਅਤੇ ਪੰਜਾਬ ਦੇ ਰਸਤੇ ਪੰਜਾਬ ਦੇ ਨੌਜਵਾਨਾ ਨੂੰ ਨਸ਼ਾ ਸਪਲਾਈ ਕਰਨ ਲਈ ਕਿਹਾ ਜਾ ਰਿਹਾ ਹੈ। ਉੱਥੇ ਹੀ ਅੱਜ ਅੰਮ੍ਰਿਤਸਰ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਵੱਲੋਂ ਅਠ ਕਿਲੋ ਹੈਰੋਇਨ 30 ਬੋਰ ਦਾ ਪਿਸਟਲ ਇੱਕ ਕਰੇਟਾ ਗੱਡੀ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਗੁਪਤ ਸੂਚਨਾ ਦੇ ਆਧਾਰ ਤੇ ਟਰੇਸ ਕੀਤੀ ਗਈ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਅਤੇ ਉਹਨਾਂ ਦੀ ਟੀਮ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਧਰਮਿੰਦਰ ਸਿੰਘ ਨੂੰ ਗ੍ਰਫਤਾਰ ਕੀਤਾ ਗਿਆ ਹੈ ਅਤੇ ਇਸ ਦਾ ਇੱਕ ਸਾਥੀ ਜਿਸਦਾ ਨਾਮ ਪ੍ਰਦੀਪ ਹੈ ਉਹ ਹਜੇ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹੈ ਉਹਨਾਂ ਨੇ ਕਿਹਾ ਕਿ ਪ੍ਰਦੀਪ ਕੋਲੋਂ ਵੀ ਭਾਰੀ ਮਾਤਰਾ ਚ ਹੈਰੋਇਨ ਬਰਾਮਦ ਹੋ ਸਕਦੀ ਸੀ ਲੇਕਿਨ ਉਸ ਵੱਲੋਂ ਉਹ ਭੱਜਣ ਲਈ ਵਿੱਚ ਕਾਮਯਾਬ ਰਿਹਾ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਪਿਸਤੌਲ ਧਰਮਿੰਦਰ ਕੋਲੋਂ ਬਰਾਮਦ ਕੀਤੀ ਗਈ ਹੈ ਉਹ ਲਾਈਸੈਂਸੀ ਹੈ ਅਤੇ ਇਹ ਲਾਈਸੈਂਸ ਕਿਸ ਨੇ ਬਣਾਇਆ ਹੈ ਅਤੇ ਕਿਸ ਵਜਹਾ ਕਰਕੇ ਬਣਾਇਆ ਗਿਆ ਹੈ ਇਸ ਦੀ ਵੀ ਜਾਂਚ ਕੀਤੀ ਜਾਵੇਗੀ ਉਥੇ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਪੰਜਾਬ ਦੇ ਡੀਜੀ ਕੱਲ ਬਾਰਡਰ ਤੇ ਆ ਰਹੇ ਹਨ ਅਤੇ ਉਹਨਾਂ ਵੱਲੋਂ ਐਂਟੀ ਡਰੋਨ ਐਕਟੀਵਿਟੀ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਨਾਲ ਡਰੋਨ ਦੀਆਂ ਐਕਟੀਵਿਟੀਜ਼ ਕਾਫੀ ਘੱਟ ਜਾਣਗੀਆਂ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ 2000 ਦੇ ਕਰੀਬ ਹੋਰ ਨਫਰੀ ਵੀ ਪੰਜਾਬ ਪੁਲਿਸ ਦੀ ਬਾਰਡਰ ਤੇ ਲਗਾਈ ਜਾ ਰਹੀ ਹੈ ਜਿਸ ਨਾਲ ਉਹਨਾਂ ਦੇ ਅਤੇ ਉਹਨਾਂ ਦੇ ਸਹਿਯੋਗੀਆਂ ਦੇ ਨਾਲ ਕਾਫੀ ਤਾਲਮੇਲ ਵਧੇਗਾ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ੇ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਵਾਸਤੇ ਅਸੀਂ ਪੂਰਾ ਜ਼ੋਰ ਲਗਾ ਰਹੇ ਹਾਂ ਉਥੇ ਉਹਨਾਂ ਨੇ ਕਿਹਾ ਕਿ ਧਰਮਿੰਦਰ ਸਿੰਘ ਦੀ ਪ੍ਰੋਪਰਟੀ ਨੂੰ ਅਸੀਂ ਐਨਡੀਪੀਸੀ ਐਕਟ ਦੇ ਤਹਿਤ ਅਟੈਚ ਕਰਾਂਗੇ ਅਤੇ ਜੋ ਵੀ ਇਸ ਨੂੰ ਲੈ ਕੇ ਪ੍ਰੋਸੀਜਰ ਬਣਿਆ ਹੈ ਉਸ ਨੂੰ ਅਪਣਾਇਆ ਜਾਵੇਗਾ। ਅਤੇ ਜੇਕਰ ਜਰੂਰਤ ਪਈ ਤਾਂ ਉਸ ਦੇ ਘਰ ਨੂੰ ਵੀ ਡਿਮੋਲਿਸ਼ ਕੀਤਾ ਜਾਵੇਗਾ ।
Get all latest content delivered to your email a few times a month.