ਤਾਜਾ ਖਬਰਾਂ
ਜਗਰਾਉਂ, 15 ਮਾਰਚ (ਖਬਰਵਾਲੇ ਬਿਊਰੋ)- ਨੌਜੁਆਨਾਂ ਅੰਦਰ ਖੇਡਾਂ ਦੀ ਭਾਵਨਾਂ ਵਿਕਸਤ ਕਰਨ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨ ਲਈ ਸ਼ਹੀਦ ਭਗਤ ਸਿੰਘ ਯਾਦਗਾਰੀ ਵੈਲਫੇਅਰ ਅਤੇ ਸਪੋਰਟਸ ਕਲੱਬ (ਰਜਿ:) ਵੱਲੋਂ ਪ੍ਰਵਾਸੀ ਪੰਜਾਬੀ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਚੀਮਾਂ ਵਿਖੇ ਕਰਵਾਇਆ ਜਾ ਰਿਹਾ 'ਫੁੱਟਬਾਲ ਟੂਰਨਾਮੈਂਟ' ਮਹਿਕਾਂ ਬਿਖੇਰਦਾ ਸਮਾਪਤ ਹੋ ਗਿਆ। ਖੇਡ ਮੇਲੇ ਦੇ ਅੰਤਿਮ ਦਿਨ ਫੁੱਟਬਾਲ ਦੇ ਬਹੁਤ ਹੀ ਜਬਰਦਸਤ ਮੁਕਾਬਲੇ ਹੋਏ ਅਤੇ ਕੁਆਰਟਰ ਫਾਈਨਲ ਮੁਕਾਬਲਿਆਂ ਦੌਰਾਨ ਕਮਾਲਪੁਰਾ ਨੇ ਕੋਠੇ ਰਾਹਲਾਂ ਨੂੰ ਪੈਨਲਟੀ ਸਟ੍ਰੋਕਾਂ ਨਾਲ ਹਰਾਇਆ, ਲਤਾਲੇ ਨੇ ਜਗਰਾਉਂ ਨੂੰ 4-0 ਨਾਲ, ਚੀਮਾਂ ਨੇ ਖੇੜੀ ਚਹਿਲ ਨੂੰ ਪੈਨਲਟੀ ਸਟ੍ਰੋਕਾਂ ਨਾਲ, ਰਾਮਗੜ੍ਹ ਨੇ ਕਮਾਲਪੁਰਾ-ਬੀ ਨੂੰ 3-0 ਨਾਲ ਹਰਾਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸੇ ਤਰ੍ਹਾਂ ਹੀ ਸੈਮੀਫਾਈਨ ਦੇ ਹੋਏ ਧੂੰਆਂਧਾਰ ਮੁਕਾਬਲਿਆਂ ਦੌਰਾਨ ਲਤਾਲੇ ਦੀ ਟੀਮ ਨੇ ਚੀਮਿਆਂ ਦੀ ਟੀਮ ਨੂੰ 1-0 ਨਾਲ ਹਰਾਇਆ ਅਤੇ ਕਮਾਲਪੁਰਾ-ਏ ਦੀ ਟੀਮ ਨੇ ਰਾਮਗੜ੍ਹ ਨੂੰ 3-2 ਨਾ ਮਾਤ ਦੇ ਕੇ ਜਿੱਤ ਹਾਸਲ ਕੀਤੀ। ਫੁੱਟਬਾਲ ਦਾ ਫਾਈਨਲ ਮੁਕਾਬਲਾ ਕਮਾਲਪੁਰਾ-ਏ ਅਤੇ ਲਤਾਲੇ ਦੀਆਂ ਟੀਮਾਂ ਦਰਮਿਆਨ ਹੋਇਆ ਅਤੇ ਖੇਡ ਪ੍ਰੇਮੀਆਂ ਦਾ ਜੋਸ਼ ਜ਼ਿਆਦਾ ਵੱਧ ਜਾਣ ਕਾਰਨ ਅਤੇ ਹਨੇਰਾ ਹੋ ਜਾਣ ਕਾਰਨ ਬਰਾਬਰ ਚੱਲ ਰਹੇ ਮੁਕਾਬਲੇ ਨੂੰ ਮੁਲਤਵੀ ਕਰਕੇ ਪੈਨਲਟੀ ਸਟ੍ਰੋਕ ਲਗਵਾਏ ਗਏ, ਜਿਸ ਵਿੱਚ ਲਤਾਲੇ ਨੇ ਕਮਾਲਪੁਰੇ ਨੂੰ ਹਰਾਕੇ 61 ਹਜ਼ਾਰ ਰੁਪਏ ਦੇ ਨਕਦ ਇਨਾਮ ਅਤੇ ਫੁੱਟਬਾਲ ਕੱਪ ਉਪਰ ਕਬਜ਼ਾ ਕਰ ਲਿਆ ਅਤੇ ਕਮਾਲਪੁਰਾ ਦੀ ਟੀਮ ਨੇ ਦੂਜੇ ਸਥਾਨ ਉਪਰ ਰਹਿਕੇ 51 ਹਜ਼ਾਰ ਰੁਪਏ ਅਤੇ ਫੁੱਟਬਾਲ ਕੱਪ ਪ੍ਰਾਪਤ ਕੀਤਾ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਵਿਸ਼ੇਸ਼ ਤੌਰਤੇ ਪਹੁੰਚਕੇ ਕੀਤੀ ਗਈ। ਇਸ ਮੌਕੇ ਵਿਧਾਇਕਾ ਮਾਣੂੰਕੇ ਨੇ ਸ਼ਹੀਦ ਭਗਤ ਯਾਦਗਾਰੀ ਵੈਲਫੇਅਰ ਅਤੇ ਸਪੋਰਟਸ ਕਲੱਬ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਨੌਜੁਆਨਾਂ ਦਾ ਮੂੰਹ ਨਸ਼ਿਆਂ ਵਾਲੇ ਪਾਸੇ ਤੋਂ ਮੋੜਕੇ ਖੇਡਾਂ ਵਾਲੇ ਖੇਤਰ ਵਿੱਚ ਲਗਾਉਣ ਨਾਲ ਸੋਹਣੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਅਤੇ ਪਿੰਡ-ਪਿੰਡ ਵੱਧ ਤੋਂ ਵੱਧ ਖੇਡ ਮੇਲੇ ਕਰਵਾਉਣੇ ਚਾਹੀਦੇ ਹਨ। ਖੇਡ ਮੇਲੇ ਨੂੰ ਸਫ਼ਲ ਬਨਾਉਣ ਲਈ ਸ਼ਹੀਦ ਭਗਤ ਕਲੱਬ ਦੇ ਸਰਪ੍ਰਸਤ ਪਰਮਜੀਤ ਸਿੰਘ ਚੀਮਾਂ ਨੇ ਸਮੂਹ ਨਗਰ ਨਿਵਾਸੀਆਂ ਅਤੇ ਖੇਡ ਕਲੱਬਾਂ ਵੱਲੋਂ ਦਿੱਤੇ ਸਹਿਯੋਗ ਦਾ ਸ਼ੁਕਰਾਨਾਂ ਕਰਦੇ ਹੋਏ ਪ੍ਰਵਾਸੀ ਪੰਜਾਬੀ ਵੀਰ ਮਨਜੀਤ ਸਿੰਘ ਧਾਲੀਵਾਲ ਯੂ.ਐਸ.ਏ., ਗੁਰਪ੍ਰੀਤ ਸਿੰਘ ਸਿੱਧੂ 'ਪੀਤਾ ਕੈਨੇਡਾ', ਗੁਰਮੇਲ ਸਿੰਘ 'ਗੇਲਾ ਕੈਨੇਡਾ', ਅਨਮੋਲ ਚੀਮਾਂ ਕੈਨੇਡਾ, ਗੋਲਡੀ ਕੈਨੇਡਾ, ਗੁਰਦਰਸ਼ਨ ਕੈਨੇਡਾ, ਜੁਗਰਾਜ ਰੰਧਾਵਾ ਕੈਨੇਡਾ, ਗੁਰਿੰਦਰਜੀਤ ਸਿੱਧੂ ਕੈਨੇਡਾ, ਚੰਨਾਂ ਕੈਨੇਡਾ, ਮਨਪ੍ਰੀਤ ਮਠਾੜੂ ਕੈਨੇਡਾ, ਗੋਰਾ ਕੈਨੇਡਾ, ਪ੍ਰਭਦੀਪ ਸਿੱਧੂ ਕੈਨੇਡਾ, ਪ੍ਰੀਤ ਕੈਨੇਡਾ, ਬਬਲੂ ਧਾਲੀਵਾਲ ਕੈਨੇਡਾ, ਜਗਦੀਪ ਕਨੇਡਾ, ਮਨੀ ਸਿੱਧੂ ਕੈਨੇਡਾ, ਗੁਰਦੀਪ ਕੈਨੇਡਾ, ਪਵਨਦੀਪ ਸਿੱਧੂ ਕੈਨੇਡਾ, ਅਮਨਦੀਪ ਆਸਟ੍ਰੇਲੀਆ, ਡਾਕਟਰ ਨਿਯੂਜੀਲੈਂਡ, ਸੁੱਖਾ ਰੰਧਾਵਾ ਯੂ.ਕੇ, ਜੱਸੂ ਕਲਾਲ ਮਾਜਰਾ ਯੂ.ਐਸ.ਏ., ਬਲਜੀਤ ਸਿੱਧੂ ਯੂ.ਐਸ.ਏ., ਪਾਲਾ ਯੂ.ਕੇ., ਲੱਖਾ ਇਟਲੀ, ਧਰਮ ਰੰਧਾਵਾ ਸਾਈਪ੍ਰਾਈਸ, ਬਲਜੀਤ ਸਿੱਧੂ ਪੋਲੈਂਡ, ਜੱਸਾ ਸਿੱਧੂ ਬਹਿਰੀਨ, ਮਨੂ ਸਿੱਧੂ ਬਹਿਰੀਨ, ਕਾਲਾ ਸਿੱਧੂ ਦੁਬਈ ਆਦਿ ਦਾ ਵਿਸ਼ੇਸ਼ ਤੌਰਤੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਕਰਮਜੀਤ ਸਿੰਘ ਕੰਮੀ ਡੱਲਾ, ਸਰਪੰਚ ਹਰਪ੍ਰੀਤ ਸਿੰਘ ਮਾਣੂੰਕੇ, ਆਪ ਆਗੂ ਕਮਲਜੀਤ ਸਿੰਘ ਕਮਾਲਪੁਰਾ, ਗੁਰਪ੍ਰੀਤ ਸਿੰਘ ਨੋਨੀ ਸੈਂਭੀ, ਪ੍ਰਧਾਨ ਸਤਵੀਰ ਸਿੰਘ ਧਾਲੀਵਾਲ, ਜਗਰੂਪ ਸਿੰਘ ਮਠਾੜੂ, ਨਰਿੰਦਰ ਸਿੰਘ ਐਸ.ਐਚ.ਓ.ਹਠੂਰ, ਸਾਬਕਾ ਸਰਪੰਚ ਸੇਵਾ ਸਿੰਘ ਚੀਮਾਂ, ਜਸਵਿੰਦਰ ਸਿੰਘ ਰੰਧਾਵਾ, ਪੰਚ ਸਵਰਨਜੀਤ ਸਿੰਘ ਸਿੱਧੂ, ਨੰਬਰਦਾਰ ਹਰਦੀਪ ਸਿੰਘ ਸਿੱਧੂ, ਐਡਵੋਕੇਟ ਕਰਮ ਸਿੰਘ, ਅਮਰਜੀਤ ਸਿੰਘ ਡੇਅਰੀ ਵਾਲੇ, ਐਨ.ਆਰ.ਆਈ.ਭਜਨ ਸਿੰਘ, ਕੋਮਲ ਸਿੰਘ ਸਿੱਧੂ ਅਮਰੀਕਾ, ਥਾਣੇਦਾਰ ਚਮਕੌਰ ਸਿੰਘ, ਥਾਣੇਦਾਰ ਸੁਰਜੀਤ ਸਿੰਘ, ਥਾਣੇਦਾਰ ਹਰਜੀਤ ਸਿੰਘ, ਮਲਕੀਤ ਸਿੰਘ ਮੀਤਕੇ, ਕੇਵਲ ਸਿੰਘ ਰੰਧਾਵਾ, ਇਕਬਾਲ ਸਿੰਘ ਕਾਲਾ, ਗਿਆਨ ਸਿੰਘ, ਗਾਇਕ ਚੀਮਾਂ ਬਾਈ, ਸੁੱਚਾ ਸਿੰਘ ਮੀਤਕੇ, ਜੋਗਾ ਸਿੰਘ, ਇਬਾਲ ਸਿੰਘ, ਅਮ੍ਰਿਤਪਾਲ ਸਿੰਘ, ਅਕਾਸ਼ਦੀਪ ਸਿੰਘ, ਗੋਰਾ ਸਿੰਘ, ਕਾਲਾ ਸਿੰਘ, ਚੇਤੂ, ਅਮਨੀ, ਜੱਗਾ ਸਿੱਧੂ, ਲੱਖਾ ਇਟਲੀ, ਹਨੀ, ਅਰਮਾਨ, ਮਿੱਠੂ ਚੀਮਾਂ, ਕਾਲਾ ਸਿੱਧੂ, ਰਣਦੀਪ ਸਿੰਘ ਰੂਪੂ, ਬਲਵੀਰ ਸਿੰਘ ਦੇਹੜ, ਸਰਬਜੀਤ ਸਿੰਘ ਸਰਬੀ, ਨਿਰਮਲ ਸਿੰਘ ਨੇਂਬੀ, ਕਰਤਾਰ ਸਿੰਘ ਰੰਧਾਵਾ, ਸਾਬਕਾ ਪੰਚ ਲਖਵੀਰ ਸਿੰਘ, ਅਰਜਣ ਸਿੰਘ ਮੀਤਕੇ, ਫਤਹਿ ਸਿੰਘ ਆਦਿ ਵੀ ਹਾਜ਼ਰ ਸਨ।
Get all latest content delivered to your email a few times a month.