ਤਾਜਾ ਖਬਰਾਂ
ਤੇਲੰਗਾਨਾ ਵਿੱਚ ਐਸਐਲਬੀਸੀ ਸੁਰੰਗ ਹਾਦਸੇ ਵਿੱਚ ਫਸੇ ਸੱਤ ਮਜ਼ਦੂਰਾਂ ਦੀ ਭਾਲ ਲਈ ਅੱਜ ਆਟੋਮੈਟਿਕ ਹਾਈਡ੍ਰੌਲਿਕ ਰੋਬੋਟ ਤਾਇਨਾਤ ਕੀਤਾ ਗਿਆ ਹੈ। ਇਹ ਰੋਬੋਟ ਇਕ ਖਾਸ ਤਕਨੀਕ ਨਾਲ ਲੈਸ ਹੈ, ਜੋ ਸਰਚ ਆਪਰੇਸ਼ਨ ਦੀ ਰਫਤਾਰ ਵਧਾਉਣ 'ਚ ਮਦਦ ਕਰੇਗਾ।ਅਧਿਕਾਰੀਆਂ ਮੁਤਾਬਕ ਇਸ ਰੋਬੋਟ ਦੇ ਨਾਲ 30HP ਸਮਰੱਥਾ ਵਾਲੀ ਲਿਕਵਿਡ ਰਿੰਗ ਵੈਕਿਊਮ ਪੰਪ ਅਤੇ ਵੈਕਿਊਮ ਟੈਂਕ ਮਸ਼ੀਨ ਲਗਾਈ ਗਈ ਹੈ, ਜਿਸ ਨਾਲ ਮਿੱਟੀ ਕੱਢਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਸਕੇਗਾ। ਹੱਥੀਂ ਖੁਦਾਈ ਕਰਨ ਦੀ ਬਜਾਏ, ਇਹ ਰੋਬੋਟ ਆਪਣੇ ਆਪ ਮਲਬੇ ਨੂੰ ਹਟਾਉਣ ਦੇ ਸਮਰੱਥ ਹੈ, ਇੱਕ ਘੰਟੇ ਵਿੱਚ ਕਰੀਬ 620 ਘਣ ਮੀਟਰ ਮਿੱਟੀ ਸੁਰੰਗ ਵਿੱਚੋਂ ਬਾਹਰ ਕੱਢੀ ਜਾ ਸਕਦੀ ਹੈ।
ਸੂਬੇ ਦੇ ਵਿਸ਼ੇਸ਼ ਮੁੱਖ ਸਕੱਤਰ (ਆਫਤ ਪ੍ਰਬੰਧਨ) ਅਰਵਿੰਦ ਕੁਮਾਰ ਤਲਾਸ਼ੀ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ। ਭਾਰਤੀ ਸੈਨਾ, ਐਨਡੀਆਰਐਫ, ਐਸਡੀਆਰਐਫ, ਹਿਊਮਨ ਰਿਮੇਨਸ ਡਿਟੈਕਸ਼ਨ ਡੌਗਜ਼ (ਐਚਆਰਡੀਡੀ), ਸਿੰਗਰੇਨੀ ਕੋਲੀਰੀਜ਼, ਹੈਦਰਾਬਾਦ ਸਥਿਤ ਰੋਬੋਟਿਕਸ ਕੰਪਨੀ ਅਤੇ ਹੋਰ ਏਜੰਸੀਆਂ ਇਸ ਕਾਰਵਾਈ ਵਿੱਚ ਸ਼ਾਮਲ ਹਨ।
Get all latest content delivered to your email a few times a month.