ਤਾਜਾ ਖਬਰਾਂ
ਜਲੰਧਰ- ਪੰਜਾਬ ਦੇ ਜਲੰਧਰ ਵਿੱਚ ਹੋਲੀ ਦੇ ਤਿਉਹਾਰ ਮੌਕੇ ਹੁਲੱੜਬਾਜ਼ੀ ਕਰਨ ਵਾਲੇ ਨੌਜਵਾਨਾਂ ਦੇ ਵਾਹਨ ਜ਼ਬਤ ਕੀਤੇ ਗਏ ਹਨ। ਇਹ ਕਾਰਵਾਈ ਜਲੰਧਰ ਸਿਟੀ ਪੁਲਿਸ ਦੇ ਟ੍ਰੈਫਿਕ ਵਿੰਗ ਵੱਲੋਂ ਕੀਤੀ ਗਈ। ਇਸ ਸਬੰਧੀ ਟਰੈਫਿਕ ਪੁਲੀਸ ਦੀ ਏਡੀਸੀਪੀ ਅਮਨਦੀਪ ਕੌਰ ਖ਼ੁਦ ਫੀਲਡ ਵਿੱਚ ਸਨ। ਇਸ ਦੌਰਾਨ ਉਸ ਦੀ ਕਈ ਹੁਲੱੜਬਾਜ਼ਾਂ ਨਾਲ ਬਹਿਸ ਵੀ ਹੋਈ।ਥਾਣਾ ਡਿਵੀਜ਼ਨ ਨੰਬਰ 7 ਅਧੀਨ ਪੈਂਦੇ 66 ਫੁੱਟੀ ਰੋਡ ’ਤੇ ਸਥਿਤ ਰਿਜ਼ੋਰਟ ਦੇ ਬਾਹਰ ਟਰੈਫਿਕ ਪੁਲੀਸ ਵੱਲੋਂ ਹੁਲੱੜਬਾਜ਼ਾਂ ਨੂੰ ਕਾਬੂ ਕੀਤਾ ਗਿਆ। ਇਸ ਦੌਰਾਨ ਟ੍ਰੈਫਿਕ ਏਡੀਸੀਪੀ ਅਮਨਦੀਪ ਕੌਰ ਖੁਦ ਸਿਵਲ ਵਰਦੀ ਵਿੱਚ ਮੌਜੂਦ ਸਨ। ਜਿੱਥੇ ਹੁਲੱੜਬਾਜ਼ਾਂ ਨੇ ਏਡੀਸੀਪੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਿਵਲ ਵਰਦੀ ਵਿੱਚ ਮੌਜੂਦ ਏਡੀਸੀਪੀ ਅਮਨਦੀਪ ਕੌਰ ਹੈ ਤਾਂ ਉਨ੍ਹਾਂ ਨੇ ਮੁਆਫ਼ੀ ਮੰਗਣੀ ਸ਼ੁਰੂ ਕਰ ਦਿੱਤੀ।
ਮੌਕੇ 'ਤੇ ਮੌਜੂਦ ਅਧਿਕਾਰੀਆਂ ਨੇ ਜਦੋਂ ਐਕਟਿਵਾ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਇਕ ਲੋਹੇ ਦਾ ਪੰਚ, ਲੋਕਾਂ ਨੂੰ ਮਾਰਨ ਲਈ ਅੰਡੇ ਅਤੇ ਹੋਰ ਸਾਮਾਨ ਮਿਲਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ ਅਮਨਦੀਪ ਕੌਰ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਤਰਫੋਂ ਕਿਸੇ ਵਾਹਨ ਦਾ ਚਲਾਨ ਕੱਟਣ ਦਾ ਕੋਈ ਇਰਾਦਾ ਨਹੀਂ ਸੀ ਪਰ ਕੁਝ ਹੁਲੱੜਬਾਜ਼ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।ਇਸ ਦੌਰਾਨ ਵਾਈਟ ਡਾਇਮੰਡ ਦੇ ਅੰਦਰ ਪਾਰਟੀ ਚੱਲ ਰਹੀ ਸੀ ਪਰ ਬਾਹਰ ਹੁਲੱੜਬਾਜ਼ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਜਿਸ ਕਾਰਨ ਕੁਝ ਵਾਹਨ ਰੁਕੇ ਗਏ। ਇਸ ਦੌਰਾਨ ਐਕਟਿਵਾ 'ਚੋਂ ਪੰਚ, ਬੇਸ ਬੈਟ, ਸਪਲਿੰਟਰ ਅਤੇ ਹੋਰ ਸਾਮਾਨ ਬਰਾਮਦ ਹੋਇਆ।
Get all latest content delivered to your email a few times a month.