ਤਾਜਾ ਖਬਰਾਂ
ਬਠਿੰਡਾ- 11 ਮਾਰਚ ਨੂੰ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਹਸਪਤਾਲ ਦੇ ਨਜ਼ਦੀਕ ਗਰੀਨ ਹੋਟਲ ਵਿੱਚ ਲੁੱਟ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦਾ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਭੁੱਚੋ ਕਲਾਂ ਦੇ ਗੁਰਦੁਆਰਾ ਲਵੇਰੀ ਸਰ ਨਜ਼ਦੀਕ, ਜਦੋਂ ਕਾਰ ਸਵਾਰ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ ਲੁਟੇਰੇ ਵੱਲੋਂ ਏਕੇ47 ਨਾਲ ਪੁਲਿਸ ਟੀਮ 'ਤੇ ਫਾਇਰ ਕਰ ਦਿੱਤਾ, ਜੋ ਕਿ ਪੁਲਿਸ ਦੀ ਗੱਡੀ ਵਿੱਚ ਲੱਗਿਆ। ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਦੋ ਰਾਊਂਡ ਫਾਇਰ ਕੀਤੇ ਗਏ, ਜਿਸ ਵਿੱਚੋਂ ਇੱਕ ਫਾਇਰ ਲੁਟੇਰੇ ਸਤਵੰਤ ਸਿੰਘ ਵਾਸੀ ਕੋਟਸ਼ਮੀਰ ਦੇ ਲੱਗੀ, ਜਿਸ ਨੂੰ ਇਲਾਜ ਲਈ ਪੁਲਿਸ ਨੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਹੈ। ਪੁਲਿਸ ਵੱਲੋਂ ਗੱਡੀ ਵਿੱਚੋਂ ਪੰਜ ਹੋਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾਂ ਵਿੱਚੋਂ ਦੋ ਫੌਜੀ ਜਵਾਨ ਹਨ ਜਿਨਾਂ ਵੱਲੋਂ ਏਕੇ47 ਫੌਜ ਦੀ ਯੂਨਿਟ ਵਿੱਚੋਂ ਚੋਰੀ ਕਰਕੇ ਇਸ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਐਸਪੀ ਡੀ ਨਰਿੰਦਰ ਸਿੰਘ ਨੇ ਦੱਸਿਆ ਇਹਨਾਂ ਦੋਵਾਂ ਫੌਜੀਆਂ ਵੱਲੋਂ ਇਸ ਤੋਂ ਪਹਿਲਾਂ ਵਾਰਦਾਤ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਕਾਮਯਾਬ ਨਹੀਂ ਹੋਏ ਪਰ ਹੋਟਲ ਗਰੀਨ ਵਿਖੇ ਇਹਨਾਂ ਵੱਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਫਰਾਰ ਹੋ ਗਏ ਪੁਲਿਸ ਵੱਲੋਂ ਇਹਨਾਂ ਦੀ ਲਗਾਤਾਰ ਤਲਾਸ਼ ਕੀਤੀ ਜਾ ਰਹੀ ਸੀ ਇਸ ਤਲਾਸ਼ ਦੌਰਾਨ ਇਹਨਾਂ ਕਾਰ ਸਵਾਰ ਲੁਟੇਰਿਆਂ ਵੱਲੋਂ ਪੁਲਿਸ ਪਾਰਟੀ ਨੂੰ ਆਉਂਦਾ ਤੇ ਗੋਲੀ ਚਲਾ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਇੱਕ ਲੁਟੇਰਾ ਜ਼ਖਮੀ ਹੋ ਗਿਆ ਤੇ ਪੰਜ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
Get all latest content delivered to your email a few times a month.