IMG-LOGO
ਹੋਮ ਪੰਜਾਬ: ਕੈਬਨਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕੀਤਾ ਮੇਲੇ ਦਾ ਪੋਸਟਰ...

ਕੈਬਨਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕੀਤਾ ਮੇਲੇ ਦਾ ਪੋਸਟਰ ਰਿਲੀਜ਼

Admin User - Mar 12, 2025 03:39 PM
IMG

ਮੋਹਾਲੀ/ ਚੰਡੀਗੜ੍ਹ 12 ਮਾਰਚ: ਪੰਜਾਬੀ ਸੱਭਿਆਚਾਰ ਨੂੰ ਸਮਰਪਿਤ

ਪੰਜਾਬੀ ਲੋਕ ਕਲਾ ਕੇਂਦਰ, ਰਾਜਪੁਰਾ, ਵਲੋਂ ਮਾਈ ਬੰਨੋ ਨੂੰ ਸਮਰਪਿਤ ਸੁਰਿੰਦਰ ਸਿੰਘ ਪੰਜਾਬੀ ਟ੍ਰਿਬਿਊਨ ਅਤੇ ਗਾਇਕ ਅਵਤਾਰ ਤਾਰੀ ਯਾਦਗਾਰੀ 29ਵਾਂ ਖੂਨਦਾਨ ਕੈਂਪ ਅਤੇ ਸੱਭਿਆਚਾਰਕ- ਪੰਜਾਬੀ ਹੁਲਾਰੇ ਮੇਲਾ ਬਨੂੜ- ਰਾਜਪੁਰਾ ਰੋਡ, ਬੱਸ ਸਟੈਂਡ ਜਾਂਸਲਾ ਵਿਖੇ 13 ਮਾਰਚ 2025 ਨੂੰ ਕਰਵਾਇਆ ਜਾ ਰਿਹਾ ਹੈ l  

ਜਿਸ ਵਿੱਚ ਪੰਜਾਬ ਦੀ ਬੁਲੰਦ ਆਵਾਜ਼ ਮਨਮੋਹਨ ਵਾਰਿਸ, ਰੇਸ਼ਮ ਸਿੰਘ ਅਨਮੋਲ, ਸੱਤਵੀਰ ਸੱਤੀ, ਕੁਲਵੰਤ ਬਿੱਲਾ ਕੁਲਵੰਤ ਕੌਰ, ਸੁਖਰੀਤ ਬੁੱਟਰ ਅਤੇ ਹੋਰ ਕਈ ਪੰਜਾਬੀ ਲੋਕ ਗਾਇਕ ਪਹੁੰਚ ਰਹੇ ਹਨ

ਏਹ ਮੇਲਾ ਪੰਜਾਬੀ ਲੋਕ ਕਲਾ ਕੇਂਦਰ, ਰਾਜਪੁਰਾ ਦੇ ਪ੍ਰਧਾਨ ਰਾਜਿੰਦਰ ਸਿੰਘ ਥੂਹਾ,ਚੇਅਰਮੈਨ ਜਸਵਿੰਦਰ ਸਿੰਘ ਜੱਸੀ, ਸੀਨੀਅਰ ਮੀਤ ਪ੍ਰਧਾਨ ਭਗਵੰਤ ਸਿੰਘ ਬੂਟਾ ਸਿੰਘ ਵਾਲਾ, ਜਨਰਲ ਸਕੱਤਰ ਕੁਲਬੀਰ ਸਿੰਘ ਹਾਸ਼ਮ ਪੁਰ, ਕੁਲਦੀਪ ਸਿੰਘ ਮਨੌਲੀ ਅਤੇ ਸਮੂਹ ਕਲੱਬ ਦੇ ਅਹੁਦੇਦਾਰਾਂ ਵਲੋਂ ਕਰਵਾਇਆ ਜਾ ਰਿਹਾ ਹੈ । ਕਲੱਬ ਦੇ ਪ੍ਰਧਾਨ ਰਜਿੰਦਰ ਸਿੰਘ ਥੂਹਾ ਅਤੇ ਚੇਅਰਮੈਨ ਜਸਵਿੰਦਰ ਜੱਸੀ ਨੇ ਦੱਸਿਆ ਕਿ ਇਸ ਮੌਕੇ ਤੇ ਦਲਜੀਤ ਸਿੰਘ ਅਜਨੋਹਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਵਿੱਚ ਸਫਲਤਾ ਪੂਰਵਕ ਉਡਾਰੀ ਮਾਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸੱਭਿਆਚਾਰਕ 29ਵੇਂ ਸੱਭਿਆਚਾਰਕ ਮੇਲੇ ਨਾਲ ਸੰਬੰਧਿਤ ਪੋਸਟਰ ਰਿਲੀਜ਼ ਦੀ ਰਸਮ ਕੈਬਨਟ ਮੰਤਰੀ ਪੰਜਾਬ- ਤਰੁਣਪ੍ਰੀਤ ਸਿੰਘ ਸੋਧ ਹੋਰਾਂ ਵੱਲੋਂ ਨਿਭਾਈ ਗਈ। 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.