ਤਾਜਾ ਖਬਰਾਂ
ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਈਸੀਸੀ ਚੈਂਪੀਅਨਜ਼ ਟਰਾਫੀ ਜਿੱਤਣ 'ਤੇ ਟੀਮ ਇੰਡੀਆ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਸ਼ੇਅਰ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ ਹਨ।ਉਨ੍ਹਾਂ ਲਿਖਿਆ, "ICC ਚੈਂਪੀਅਨਸ ਟਰਾਫੀ, 2025 ਜਿੱਤਣ ਲਈ ਟੀਮ ਇੰਡੀਆ ਨੂੰ ਦਿਲੋਂ ਵਧਾਈਆਂ। ਭਾਰਤ ਤਿੰਨ ਵਾਰ ਟਰਾਫੀ ਜਿੱਤਣ ਵਾਲੀ ਇਕਲੌਤੀ ਟੀਮ ਬਣ ਗਈ ਹੈ। ਕ੍ਰਿਕੇਟ ਇਤਿਹਾਸ ਰਚਣ ਲਈ ਖਿਡਾਰੀ, ਪ੍ਰਬੰਧਨ ਅਤੇ ਸਹਾਇਕ ਸਟਾਫ ਸਭ ਤੋਂ ਵੱਧ ਪ੍ਰਸ਼ੰਸਾ ਦੇ ਹੱਕਦਾਰ ਹਨ। ਮੈਂ ਭਾਰਤੀ ਕ੍ਰਿਕਟ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੀ ਹਾਂ।
Get all latest content delivered to your email a few times a month.