ਤਾਜਾ ਖਬਰਾਂ
ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੰਗਾਪੁਰ ਵਿੱਚ ਟ੍ਰੇਨਿੰਗ ਲੈਣ ਲਈ 36 ਪ੍ਰਿੰਸੀਪਲਾਂ ਦੇ 7ਵੇਂ ਬੈਂਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਬੈਚ 9-15 ਮਾਰਚ ਦਰਮਿਆਨ ਸਿੰਗਾਪੁਰ ਵਿੱਚ ਉੱਚ ਸਿਖਲਾਈ ਲਵੇਗਾ। ਹੁਣ ਤੱਕ ਲੀਡਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਲਈ 6 ਬੈਚਾਂ ਵਿੱਚ 198 ਪ੍ਰਿੰਸੀਪਲਾਂ ਅਤੇ ਸਿੱਖਿਆ ਅਧਿਕਾਰੀਆਂ ਨੂੰ ਸਿੰਗਾਪੁਰ ਭੇਜਿਆ ਜਾ ਚੁੱਕਾ ਹੈ।
152 ਹੈੱਡਮਾਸਟਰਾਂ ਨੂੰ 3 ਬੈਚਾਂ ਵਿੱਚ IIM ਅਹਿਮਦਾਬਾਦ ਵਿੱਚ ਸਿਖਲਾਈ ਲਈ ਭੇਜਿਆ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਕੂਲਾਂ ਦੇ ਅਧਿਆਪਕਾਂ, ਹੈਡਮਾਸਟਰ ਅਤੇ ਪ੍ਰਿੰਸੀਪਲਾਂ ਨੂੰ ਵਿਦੇਸ਼ਾਂ ਵਿੱਚੋਂ ਸਿਖਲਾਈ ਦਿਵਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਸ ਬੈਂਚ ਦੇ 36 ਅਧਿਆਪਕਾਂ ਨੂੰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਅਧਿਆਪਕ ਉੱਚ ਤਕਨੀਕ ਲੈ ਕੇ ਬੱਚਿਆਂ ਨੂੰ ਨਵੀਆਂ ਤਕਨੀਕਾਂ ਨਾਲ ਪੜ੍ਹਾਉਣਗੇ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਇਹ ਕਦਮ ਚੁੱਕੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਅਤੇ ਪ੍ਰਿੰਸੀਪਲ ਨੂੰ ਬਾਹਰ ਸਿਖਲਾਈ ਲਈ ਭੇਜਣ ਦਾ ਕਾਫੀ ਫਾਇਦਾ ਹੋ ਰਿਹਾ ਹੈ। ਇਸ ਨਾਲ ਸਕੂਲਾਂ ਵਿੱਚ ਦਾਖ਼ਲਿਆਂ ਦੀ ਗਿਣਤੀ ਵਧੀ ਹੈ। ਵਿਚਾਰ ਮੰਥਨ ਨਾਲ ਕਾਫੀ ਫਾਇਦਾ ਹੁੰਦਾ ਹੈ। ਦਿੱਲੀ ਤੋਂ ਨਾਲੇਜ ਸ਼ੇਅਰਿੰਗ ਤਹਿਤ ਵੀ ਕੰਮ ਕੀਤਾ ਗਿਾ ਸੀ। ਪੀਟੀਏ ਨਾਲ ਵੀ ਕਾਫੀ ਮਦਦ ਮਿਲਦੀ ਹੈ। ਸਕੂਲ ਤੋਂ ਬਾਅਦ ਦੀਆਂ ਬੱਚਿਆਂ ਦੀਆਂ ਸਰਗਰਮੀਆਂ ਦਾ ਵੀ ਪਤਾ ਚੱਲਦਾ ਹੈ।
Get all latest content delivered to your email a few times a month.