ਤਾਜਾ ਖਬਰਾਂ
ਚੰਡੀਗੜ੍ਹ ਵਿੱਚ ਕਿਸਾਨਾਂ ਵੱਲੋਂ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਖ਼ਤ ਤਿਆਰੀ ਕੀਤੀ ਗਈ ਹੈ। ਕਿਸਾਨਾਂ ਨੂੰ ਪੰਜਾਬ ਦੀ ਸਰਹੱਦ ਉੱਤੇ ਹੀ ਰੋਕਣ ਲਈ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।
ਚੰਡੀਗੜ੍ਹ ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ ਕਰਕੇ ਜਨਤਾ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜ਼ੀਰਕਪੁਰ ਬੈਰੀਅਰ, ਫੈਦਾਨ ਬੈਰੀਅਰ, ਅਤੇ ਕਈ ਹੋਰ ਮੁੱਖ ਸੜਕਾਂ ਜਿਵੇਂ ਕਿ 48/49, 49/50, 50/51 (ਜੇਲ੍ਹ ਰੋਡ), 51/52 (ਮਟੌਰ ਬੈਰੀਅਰ), 52/53 (ਕਜਹੇੜੀ ਚੌਕ), 53/54 (ਫਰਨੀਚਰ ਮਾਰਕੀਟ), 54/55 (ਬਡਹੇੜੀ ਬੈਰੀਅਰ), 55/56 ਪੀ., ਨਵਾਂ ਗਾਓਂ ਬੈਰੀਅਰ, ਅਤੇ ਮੁੱਲਾਂਪੁਰ ਬੈਰੀਅਰ 'ਤੇ ਯਾਤਰਾ ਪ੍ਰਭਾਵਤ ਹੋ ਸਕਦੀ ਹੈ।
Get all latest content delivered to your email a few times a month.