ਤਾਜਾ ਖਬਰਾਂ
ਨਵੀਂ ਦਿੱਲੀ- ਟੀਮ ਇੰਡੀਆ ਨੇ ਆਸਟਰੇਲੀਆ ਨੂੰ 4 ਵਿਕਟਾਂ ਨਾਲ ਹਰਾ ਕੇ ਚੈਂਪੀਅਨਸ ਟਰਾਫੀ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਸੈਮੀਫਾਈਨਲ 'ਚ ਚੇਜ਼ ਮਾਸਟਰ ਵਿਰਾਟ ਕੋਹਲੀ 'ਪਲੇਅਰ ਆਫ ਦਿ ਮੈਚ' ਬਣੇ, ਜਿਨ੍ਹਾਂ ਨੇ 84 ਦੌੜਾਂ ਦੀ ਅਹਿਮ ਪਾਰੀ ਖੇਡੀ।
ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਮੰਗਲਵਾਰ ਨੂੰ ਖੇਡੇ ਗਏ ਸੈਮੀਫਾਈਨਲ 'ਚ ਕੋਹਲੀ ਨੇ ਦੌੜਾਂ ਦਾ ਪਿੱਛਾ ਕਰਦੇ ਹੋਏ 3 ਵੱਡੀਆਂ ਸਾਂਝੇਦਾਰੀਆਂ ਵੀ ਕੀਤੀਆਂ। ਉਸ ਨੇ ਸ਼੍ਰੇਅਸ ਅਈਅਰ ਨਾਲ 91 ਦੌੜਾਂ, ਅਕਸ਼ਰ ਪਟੇਲ ਨਾਲ 44 ਦੌੜਾਂ ਅਤੇ ਕੇਐੱਲ ਰਾਹੁਲ ਨਾਲ 47 ਦੌੜਾਂ ਜੋੜੀਆਂ। ਇਨ੍ਹਾਂ ਸਾਂਝੇਦਾਰੀਆਂ ਨੇ ਦੌੜਾਂ ਦਾ ਪਿੱਛਾ ਆਸਾਨ ਬਣਾ ਦਿੱਤਾ। ਅੰਤ 'ਚ ਹਾਰਦਿਕ ਪੰਡਯਾ ਨੇ ਤੇਜ਼ 28 ਦੌੜਾਂ ਬਣਾਈਆਂ ਅਤੇ ਕੇਐੱਲ ਰਾਹੁਲ ਨੇ ਛੱਕਾ ਲਗਾ ਕੇ ਜਿੱਤ 'ਤੇ ਮੋਹਰ ਲਗਾਈ। ਉਹ 42 ਦੌੜਾਂ ਬਣਾ ਕੇ ਅਜੇਤੂ ਪਰਤੇ।
ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 265 ਦੌੜਾਂ ਦਾ ਟੀਚਾ ਰੱਖਿਆ। ਆਸਟਰੇਲੀਆ ਵੱਲੋਂ ਕਪਤਾਨ ਸਟੀਵ ਸਮਿਥ ਨੇ 73 ਅਤੇ ਐਲੇਕਸ ਕੇਰੀ ਨੇ 61 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਨੂੰ ਆਲ ਆਊਟ ਕਰ ਦਿੱਤਾ। ਮੁਹੰਮਦ ਸ਼ਮੀ ਨੇ 3, ਰਵਿੰਦਰ ਜਡੇਜਾ ਅਤੇ ਵਰੁਣ ਚੱਕਰਵਰਤੀ ਨੇ 2-2 ਵਿਕਟਾਂ ਲਈਆਂ।
Get all latest content delivered to your email a few times a month.