ਤਾਜਾ ਖਬਰਾਂ
ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸੁਰੱਖਿਆ ਵਿੱਚ ਇੱਕ ਵਾਰ ਫਿਰ ਢਿੱਲ ਮੱਠ ਹੋਈ ਹੈ। ਸੋਮਵਾਰ ਨੂੰ ਪੰਚਕੂਲਾ ਦੇ ਇਕ ਹੋਟਲ 'ਚ ਬਜਟ ਨੂੰ ਲੈ ਕੇ ਬੁਲਾਈ ਗਈ ਮੀਟਿੰਗ 'ਚ ਸ਼ਾਮਲ ਸੀ.ਐੱਮ ਸੈਣੀ ਦੀ ਕਾਰ ਕੋਲ ਮੋਟਰਸਾਈਕਲ ਸਮੇਤ ਇਕ ਨੌਜਵਾਨ ਪਹੁੰਚ ਗਿਆ। ਹਾਲਾਂਕਿ ਉਸ ਸਮੇਂ ਨਾਇਬ ਸੈਣੀ ਹੋਟਲ ਦੇ ਅੰਦਰ ਚਲੇ ਗਏ ਸਨ। ਨੌਜਵਾਨ ਨੂੰ ਦੇਖ ਕੇ ਉਥੇ ਤਾਇਨਾਤ ਪੁਲਸ ਵੀ ਹੈਰਾਨ ਰਹਿ ਗਈ।ਪੁਲਿਸ ਮੁਲਾਜ਼ਮ ਤੁਰੰਤ ਨੌਜਵਾਨ ਨੂੰ ਰੋਕਣ ਲਈ ਪੁੱਜੇ। ਜਦੋਂ ਪੁਲੀਸ ਮੁਲਾਜ਼ਮ ਨੇ ਬਾਈਕ ਦੀਆਂ ਚਾਬੀਆਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਨੇ ਉਸ ਦੇ ਹੱਥ ਤੋੜਨ ਦੀ ਧਮਕੀ ਦਿੱਤੀ। ਨੌਜਵਾਨ ਨੇ ਕਿਹਾ ਕਿ ਮੈਂ ਤੁਹਾਡੇ ਬਾਰੇ ਡੇਰਾਮੁਖੀ ਕੋਲ ਸ਼ਿਕਾਇਤ ਕਰਾਂਗਾ। ਇਹ ਡਰਾਮਾ ਕਰੀਬ ਇੱਕ ਘੰਟਾ ਚੱਲਦਾ ਰਿਹਾ। ਇਸ ਤੋਂ ਬਾਅਦ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਹੁਣ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।
ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਇਹ ਪੰਜਵਾਂ ਮਾਮਲਾ ਹੈ। ਸਭ ਤੋਂ ਪਹਿਲਾਂ ਗੁਰੂਗ੍ਰਾਮ 'ਚ ਮੁੱਖ ਮੰਤਰੀ ਦੀ ਸੁਰੱਖਿਆ 'ਚ ਢਿੱਲ ਦਿੱਤੀ ਗਈ। ਇਸ ਤੋਂ ਬਾਅਦ ਚੰਡੀਗੜ੍ਹ, ਫਰੀਦਾਬਾਦ ਅਤੇ ਹੁਣ ਪੰਚਕੂਲਾ ਵਿੱਚ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਸਾਹਮਣੇ ਆਏ ਹਨ।
Get all latest content delivered to your email a few times a month.