IMG-LOGO
ਹੋਮ ਪੰਜਾਬ, ਚੰਡੀਗੜ੍ਹ, ਇੱਕ ਸਾਲ ਵਿੱਚ 90,000 ਤੋਂ ਵੱਧ ਸਕੂਲੀ ਵਿਦਿਆਰਥੀਆਂ ਵੱਲੋਂ ਛੱਤਬੀੜ...

ਇੱਕ ਸਾਲ ਵਿੱਚ 90,000 ਤੋਂ ਵੱਧ ਸਕੂਲੀ ਵਿਦਿਆਰਥੀਆਂ ਵੱਲੋਂ ਛੱਤਬੀੜ ਚਿੜੀਆਘਰ ਦਾ ਦੌਰਾ

Admin User - Feb 22, 2025 08:30 PM
IMG

 ਚੰਡੀਗੜ੍ਹ, 22 ਫਰਵਰੀ: ਸੂਬੇ ਦੇ ਜੰਗਲੀ ਜੀਵਾਂ ਬਾਰੇ ਜਾਣਨ ਦੀ ਵਿਦਿਆਰਥੀਆਂ ਦੀ ਤੀਬਰ ਇੱਛਾ ਅਤੇ ਵਧਦੀ ਦਿਲਚਸਪੀ ਨੂੰ ਦੇਖਦਿਆਂ ਸਟੂਡੈਂਟ ਜ਼ੂ ਕਲੱਬ ਅਧੀਨ ਛੱਤਬੀੜ ਚਿੜੀਆਘਰ ਵਿੱਚ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੈਰਾਨੀਜਨਕ ਵਾਧਾ ਦੇਖਣ ਨੂੰ ਮਿਲਿਆ ਹੈ। 


ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਖ਼ਤ ਯਤਨਾਂ ਅਤੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਕੀਤੇ ਗਏ ਅਨੇਰਾਂ ਉਪਰਾਲਿਆਂ ਸਦਕਾ ਕੁੱਲ 939 ਸਰਕਾਰੀ ਸਕੂਲਾਂ ਦੇ ਨਾਲ-ਨਾਲ 403 ਪ੍ਰਾਈਵੇਟ ਸਕੂਲਾਂ ਨੇ ਮਹਿੰਦਰ ਚੌਧਰੀ ਜ਼ੂਓਲੌਜੀਕਲ ਪਾਰਕ, ਜਿਸਨੂੰ ਛੱਤਬੀੜ ਚਿੜੀਆਘਰ ਵਜੋਂ ਵੀ ਜਾਣਿਆ ਜਾਂਦਾ ਹੈ, ਦਾ ਦੌਰਾ ਕੀਤਾ ਹੈ।

ਦੱਸਣਯੋਗ ਹੈ ਕਿ ਇਹ ਦੌਰੇ 22 ਅਪ੍ਰੈਲ, 2024 ਅਤੇ 18 ਜਨਵਰੀ, 2025 ਦੇ ਵਿਚਕਾਰ ਕੀਤੇ ਗਏ ਸਨ, ਜਿਸ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ 50,294 ਅਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ 39,876 ਸੀ।


ਇਹ ਵੱਡੀ ਗਿਣਤੀ ਪੰਜਾਬ ਦੀ ਨੌਜਵਾਨ ਪੀੜ੍ਹੀ ਵਿੱਚ ਸੂਬੇ ਦੇ ਜੰਗਲੀ ਜੀਵਾਂ ਤੋਂ ਇਲਾਵਾ ਵਿਭਿੰਨ ਬਨਸਪਤੀ ਅਤੇ ਜੀਵ-ਜੰਤੂਆਂ ਬਾਰੇ ਵਧ ਰਹੀ ਉਤਸੁਕਤਾ ਅਤੇ ਸੂਬਾ ਸਰਕਾਰ ਵੱਲੋਂ ਜੰਗਲੀ ਜਾਨਵਰਾਂ ਪ੍ਰਤੀ ਹਮਦਰਦੀ ਦੀ ਭਾਵਨਾ ਪੈਦਾ ਕਰਨ ਲਈ ਚੁੱਕੇ ਗਏ ਵਿਸ਼ੇਸ਼ ਕਦਮਾਂ ਨੂੰ ਦਰਸਾਉਂਦੀ ਹੈ ਕਿਉਂਕਿ ਇਹ ਜੰਗਲੀ ਜੀਵ ਵੀ ਕੁਦਰਤ ਦਾ ਇੱਕ ਮਹੱਤਵਪੂਰਨ ਹਿੱਸਾ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.