ਤਾਜਾ ਖਬਰਾਂ
ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਸ਼ਹੀਦ ਭਾਈ ਸਤਵੰਤ ਸਿੰਘ ਦੇ ਭਾਰਤੀ ਮੂਲ ਦੇ ਭਤੀਜੇ ਬਲਤੇਜ ਸਿੰਘ (32) ਨੂੰ ਨਿਊਜ਼ੀਲੈਂਡ ਵਿੱਚ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਉਸ ਨੂੰ 700 ਕਿਲੋ ਨਸ਼ੀਲਾ ਪਦਾਰਥ ਰੱਖਣ ਦਾ ਦੋਸ਼ੀ ਠਹਿਰਾਇਆ ਹੈ। ਆਕਲੈਂਡ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਬਲਤੇਜ ਸਿੰਘ ਨੂੰ ਸਜ਼ਾ ਸੁਣਾਈ।
ਬਲਤੇਜ ਸਿੰਘ ਨੂੰ ਨਿਊਜ਼ੀਲੈਂਡ ਪੁਲਿਸ ਨੇ ਮਾਰਚ 2023 ਵਿੱਚ ਗ੍ਰਿਫਤਾਰ ਕੀਤਾ ਸੀ। ਆਕਲੈਂਡ ਪੁਲਿਸ ਨੇ ਮੈਨੁਕਾਊ ਵਿੱਚ ਇੱਕ ਛੋਟੇ ਗੋਦਾਮ ਵਿੱਚ ਛਾਪਾ ਮਾਰਿਆ ਜਿੱਥੇ ਬੀਅਰ ਦੇ ਡੱਬਿਆਂ ਵਿੱਚ ਮੇਥਾਮਫੇਟਾਮਾਈਨ ਦੀ ਇੱਕ ਵੱਡੀ ਖੇਪ ਲੁਕਾਈ ਹੋਈ ਸੀ। ਮਾਮਲੇ ਦੀ ਜਾਂਚ ਉਦੋਂ ਸ਼ੁਰੂ ਹੋਈ ਜਦੋਂ 21 ਸਾਲਾ ਅਡੇਨ ਸਾਗਲਾ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ। ਉਸ ਨੇ ਕਥਿਤ ਤੌਰ ‘ਤੇ ਉਹੀ ਬੀਅਰ ਪੀਤੀ ਸੀ ਜਿਸ ਵਿਚ ਡਰੱਗਸ ਸਨ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਬੀਅਰ ਹਿੰਮਤਜੀਤ ਜਿੰਮੀ ਸਿੰਘ ਕਾਹਲੋਂ ਨਾਂ ਦੇ ਵਿਅਕਤੀ ਨੇ ਸਾਗਲਾ ਨੂੰ ਦਿੱਤੀ ਸੀ। ਜਿੰਮੀ ਸਿੰਘ ਨੂੰ ਬਾਅਦ ਵਿੱਚ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ। ਪੇਸ਼ੀ ਦੌਰਾਨ ਜਿੰਮੀ ਸਿੰਘ ਨੇ ਕਿਹਾ ਕਿ ਉਸ ਦੇ ਇਕ ਭਰੋਸੇਮੰਦ ਵਪਾਰੀ ਦੋਸਤ ਨੇ ਉਸ ਨਾਲ ਧੋਖਾ ਕੀਤਾ ਹੈ ਅਤੇ ਉਹ ਖੁਦ ਇਸ ਸਾਜ਼ਿਸ਼ ਦਾ ਸ਼ਿਕਾਰ ਹੋਇਆ ਹੈ। ਖੁਫੀਆ ਸੂਤਰਾਂ ਦਾ ਦਾਅਵਾ ਹੈ ਕਿ ਇਹ ‘ਭਰੋਸੇਯੋਗ ਕਾਰੋਬਾਰੀ’ ਬਲਤੇਜ ਸਿੰਘ ਨਸ਼ਾ ਤਸਕਰੀ ਦੇ ਇਸ ਨੈੱਟਵਰਕ ਦਾ ਮਾਸਟਰਮਾਈਂਡ ਸੀ।
Get all latest content delivered to your email a few times a month.