ਤਾਜਾ ਖਬਰਾਂ
ਚੰਡੀਗੜ੍ਹ:- ਪੰਜਾਬ ਦੇ ਐਡਵੋਕੇਟ ਜਨਰਲ ਦਫਤਰ ਦੇ ਵਿੱਚ ਵੱਡੀ ਹਲਚਲ ਮੱਚੀ ਹੋਈ ਹੈ । ਖਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਪੰਜਾਬ ਸਰਕਾਰ ਨੇ ਐਡਵੋਕੇਟ ਜਨਰਲ ਦਫਤਰ ਦੇ ਵਿੱਚ ਡਿਪਟੀ ਤੇ ਐਡੀਸ਼ਨਲ ਐਡਵੋਕੇਟ ਜਨਰਲਾਂ ਤੋਂ ਅਸਤੀਫੇ ਮੰਗ ਲਏ ਗਏ ਹਨ।
ਭਾਵੇਂ ਕਿ ਐਡਵੋਕੇਟ ਜਨਰਲ ਦੇ ਦਫਤਰ ਵੱਲੋਂ ਇਸ ਸਬੰਧੀ ਇਨਕਾਰ ਕੀਤਾ ਜਾ ਰਿਹਾ ਹੈ ।ਪਰ ਸੂਤਰ ਇਹ ਵੀ ਦੱਸਦੇ ਹਨ ਕਿ ਐਡਵੋਕੇਟ ਜਨਰਲ ਦੇ ਦਫਤਰ ਦੇ ਵਿੱਚ ਤੈਨਾਤ ਕੀਤੇ ਗਏ ਕੁਝ ਵਕੀਲਾਂ ਦੀ ਕਾਰਗੁਜ਼ਾਰੀ ਕਾਰਨ ਸਰਕਾਰ ਕਈ ਕੇਸਾਂ ਵਿੱਚਉੱਚ ਅਦਾਲਤ ਦੇ ਕਟਹਿਰੇ ਵਿੱਚ ਹੀ ਨਹੀਂ ਫਸੀ ਸਗੋਂ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਹੋਈਆਂ । ਜਿਵੇਂ ਕਿ ਫੂਡ ਸਪਲਾਈ ਤੇ ਲਘੂ ਉਦਯੋਗ ਵਿਭਾਗ ਦੇ ਪਲਾਟਾਂ ਦੇ ਘਟਾਲੇ ਚ ਵਿਜੀਲੈਂਸ ਵਿਰੁੱਧ ਹੀ ਐਡਵੋਕੇਟ ਜਨਰਲ ਦੇ ਦਫਤਰ ਦੇ ਹੀ ਵਕੀਲ ਕਥਿਤ ਤੌਰ ਤੇ ਦੋਸ਼ੀ ਅਧਿਕਾਰੀਆਂ ਨੂੰ ਵਕੀਲਾਂ ਬਚਾਉਣ ਲਈ ਅਦਾਲਤਾਂ ਚ ਪੇਸ਼ ਹੁੰਦੇ ਰਹੇ ।
ਸੂਤਰ ਇਹ ਵੀ ਦੱਸਦੇ ਹਨ ਕੁਝ ਕੁ ਤਾਂ ਪਿਛਲੀ ਕੈਪਟਨ ਅਮਰਿੰਦਰ ਸਰਕਾਰ ਦੇ ਵੇਲੇ ਹੀ ਤੈਨਾਤ ਕੀਤੇ ਗਏ ਸਨ ਤੇ ਇਹ ਸਰਕਾਰ ਵਿੱਚ ਵੀ ਆਪਣੀਆਂ ਗੋਟੀਆਂ ਫਿੱਟ ਕਰਕੇ ਐਡਵੋਕੇਟ ਜਨਰਲ ਦਫਤਰ ਚ ਦੁਬਾਰਾ ਫਿਰ ਨਿਯੁਕਤ ਹੋ ਗਏ ।
ਸੂਤਰ ਦੱਸਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਐਡਵੋਕੇਟ ਜਨਰਲ ਦਫਤਰ ਵਿੱਚ ਵੀ ਵੱਡਾ ਫੇਰ ਬਦਲ ਦਿਖਣ ਨੂੰ ਮਿਲ ਸਕਦਾ ਹੈ।
Get all latest content delivered to your email a few times a month.