ਤਾਜਾ ਖਬਰਾਂ
ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਬੱਸ ਸਟੈਂਡ ਦੇ ਨਜ਼ਦੀਕ ਸਰਬਜੀਤ ਬਟੀਕ ਦੇ ਬਾਹਰ ਬੀਤੇ ਕੱਲ ਇੱਕ ਚੋਰ ਵੱਲੋਂ ਐਕਟੀਵਾ ਸਕੂਟਰੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ।ਘਰ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਜਦੋਂ ਘਰ ਦੇ ਮਾਲਕ ਡਾਕਟਰ ਰਤਨ ਸਿੰਘ ਨੇ ਦੇਖਿਆ ਕਿ ਇੱਕ ਅੰਜਾਨ ਨੌਜਵਾਨ ਉਹਨਾਂ ਦੀ ਸਕੂਟਰੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਹ ਤੇਜ਼ੀ ਨਾਲ ਦੌੜ ਕੇ ਘਰ ਦੇ ਬਾਹਰ ਆਏ ਅਤੇ ਆ ਕੇ ਜਦੋਂ ਉਹਨਾਂ ਨੇ ਉਸ ਲੜਕੇ ਨੂੰ ਪੁੱਛਿਆ ਕਿ ਉਹ ਇਹ ਕੀ ਹਰਕਤ ਕਰ ਰਿਹਾ ਹੈ ਤਾਂ ਚੋਰ ਨੇ ਅੱਗੋਂ ਸਕੂਟੀ ਮਾਲਕ ਤੇ ਹੀ ਹਮਲਾ ਕਰ ਦਿੱਤਾ ਤੇ ਫਿਰ ਡਾਕਟਰ ਰਤਨ ਸਿੰਘ ਨੇ ਵੀ ਇਸ ਚੋਰ ਦੀ ਜੰਮ ਕੇ ਛਿੱਤਰ ਪਰੇਡ ਕੀਤੀ।
ਉੱਥੇ ਹੀ ਕੁਝ ਰਾਹਗੀਰ ਲੋਕ ਵੀ ਇਕੱਠੇ ਹੋ ਗਏ ਤੇ ਇਸ ਚੋਰ ਦਾ ਚੰਗਾ ਕੁਟਾਪਾ ਲਾਇਆ ਗਿਆ ਇਹ ਸਾਰੀ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ। ਹਾਲਾਂਕਿ ਚੋਰ ਵੀ ਕਾਫੀ ਚੁਸਤ ਨਿਕਲਿਆ ਤੇ ਭੀੜ ਇਕੱਠੀ ਹੋਣ ਦੇ ਬਾਵਜੂਦ ਵੀ ਚਕਮਾ ਦੇ ਕੇ ਉਸ ਜਗ੍ਹਾ ਤੋਂ ਫਰਾਰ ਹੋ ਗਿਆ। ਸਰਬਜੀਤ ਬੁਟੀਕ ਦੇ ਮਾਲਕ ਰਿਟਾਇਰਡ ਡਾਕਟਰ ਰਤਨ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਵੀ ਆਪਣੇ ਘਰਾਂ ਦੇ ਬਾਹਰ ਜੋ ਵਾਹਨ ਖੜੇ ਕਰਦੇ ਹਨ ਉਨ੍ਹਾਂ ਨੂੰ ਲੈ ਕੇ ਸੁਚੇਤ ਰਹੇ ਹਨ।
Get all latest content delivered to your email a few times a month.