ਤਾਜਾ ਖਬਰਾਂ
ਸ਼ੁਬਮਨ ਗਿੱਲ ਨੇ ਜੜਿਆ ਸੈਂਕੜਾ, ਮੁਹੰਮਦ ਸ਼ਮੀ ਨੇ ਲਈਆਂ 5 ਵਿਕਟਾਂ
ਨਵੀਂ ਦਿੱਲੀ- ਭਾਰਤ ਨੇ ਚੈਂਪੀਅਨਸ ਟਰਾਫੀ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਟੀਮ ਨੇ ਵੀਰਵਾਰ ਨੂੰ ਦੁਬਈ 'ਚ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ 228 ਦੌੜਾਂ ਬਣਾਈਆਂ। ਭਾਰਤ ਨੇ 4 ਵਿਕਟਾਂ ਦੇ ਨੁਕਸਾਨ 'ਤੇ 46.3 ਓਵਰਾਂ 'ਚ ਟੀਚਾ ਹਾਸਲ ਕਰ ਲਿਆ।
ਭਾਰਤ ਲਈ ਸ਼ੁਭਮਨ ਗਿੱਲ ਨੇ ਸੈਂਕੜਾ ਲਗਾਇਆ। ਆਈਸੀਸੀ ਟੂਰਨਾਮੈਂਟ ਵਿੱਚ ਇਹ ਉਸਦਾ ਪਹਿਲਾ ਸੈਂਕੜਾ ਹੈ। ਰੋਹਿਤ ਸ਼ਰਮਾ ਨੇ 41, ਕੇਐਲ ਰਾਹੁਲ ਨੇ 38 ਅਤੇ ਵਿਰਾਟ ਕੋਹਲੀ ਨੇ 22 ਦੌੜਾਂ ਬਣਾਈਆਂ। ਮੁਹੰਮਦ ਸ਼ਮੀ ਨੇ 5 ਵਿਕਟਾਂ, ਹਰਸ਼ਿਤ ਰਾਣਾ ਨੇ 3 ਵਿਕਟਾਂ ਅਤੇ ਅਕਸ਼ਰ ਪਟੇਲ ਨੇ 2 ਵਿਕਟਾਂ ਲਈਆਂ। ਬੰਗਲਾਦੇਸ਼ ਵੱਲੋਂ ਤੌਹੀਦ ਹਿਰਦੋਏ ਨੇ ਸੈਂਕੜਾ ਲਗਾਇਆ।
Get all latest content delivered to your email a few times a month.