ਤਾਜਾ ਖਬਰਾਂ
ICC ਚੈਂਪੀਅਨਸ ਟਰਾਫੀ ਦੇ ਸ਼ੁਰੂਆਤੀ ਮੈਚ 'ਚ ਨਿਊਜ਼ੀਲੈਂਡ ਨੇ ਮੇਜ਼ਬਾਨ ਪਾਕਿਸਤਾਨ ਨੂੰ 321 ਦੌੜਾਂ ਦਾ ਟੀਚਾ ਦਿੱਤਾ ਹੈ। ਪਾਕਿਸਤਾਨ ਨੇ ਬੁੱਧਵਾਰ ਨੂੰ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿੱਚ ਗੇਂਦਬਾਜ਼ੀ ਦੀ ਚੋਣ ਕੀਤੀ। ਨਿਊਜ਼ੀਲੈਂਡ ਨੇ 5 ਵਿਕਟਾਂ 'ਤੇ 320 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਵੱਲੋਂ ਵਿਲ ਯੰਗ ਨੇ 107, ਟਾਮ ਲੈਥਮ ਨੇ ਨਾਬਾਦ 118 ਅਤੇ ਗਲੇਨ ਫਿਲਿਪਸ ਨੇ 61 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਨਸੀਮ ਸ਼ਾਹ ਅਤੇ ਹੈਰਿਸ ਰਾਊਫ ਨੇ 2-2 ਵਿਕਟਾਂ ਲਈਆਂ। ਅਬਰਾਰ ਅਹਿਮਦ ਨੂੰ ਇਕ ਵਿਕਟ ਮਿਲੀ।
ਦੋਵਾਂ ਟੀਮਾਂ ਦਾ ਪਲੇਇੰਗ-11
ਪਾਕਿਸਤਾਨ: ਮੁਹੰਮਦ ਰਿਜ਼ਵਾਨ (ਕਪਤਾਨ), ਫਖਰ ਜ਼ਮਾਨ, ਬਾਬਰ ਆਜ਼ਮ, ਸੌਦ ਸ਼ਕੀਲ, ਸਲਮਾਨ ਆਗਾ, ਤੈਯਬ ਤਾਹਿਰ, ਖੁਸ਼ਦਿਲ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ, ਨਸੀਮ ਸ਼ਾਹ, ਹਰਿਸ ਰਾਊਫ ਅਤੇ ਅਬਰਾਰ ਅਹਿਮਦ।
ਨਿਊਜ਼ੀਲੈਂਡ: ਮਿਸ਼ੇਲ ਸੈਂਟਨਰ (ਕਪਤਾਨ), ਵਿਲ ਯੰਗ, ਡੇਵੋਨ ਕੋਨਵੇ, ਕੇਨ ਵਿਲੀਅਮਸਨ, ਡੇਰਿਲ ਮਿਸ਼ੇਲ, ਟੌਮ ਲੈਥਮ, ਗਲੇਨ ਫਿਲਿਪਸ, ਮਾਈਕਲ ਬ੍ਰੇਸਵੈਲ, ਮੈਟ ਹੈਨਰੀ, ਨਾਥਨ ਸਮਿਥ, ਵਿਲੀਅਮ ਓ'ਰੂਰਕੇ।
Get all latest content delivered to your email a few times a month.