ਤਾਜਾ ਖਬਰਾਂ
ਸੋਨੀਪਤ- ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸੋਮਵਾਰ (17 ਫਰਵਰੀ) ਨੂੰ ਹਰਿਆਣਾ ਸਰਕਾਰ ਦੇ ਯਮੁਨਾ ਦੇ ਪਾਣੀ ਵਿੱਚ ਜ਼ਹਿਰ ਮਿਲਾਉਣ ਦੇ ਬਿਆਨ ਨੂੰ ਲੈ ਕੇ ਹਰਿਆਣਾ ਦੀ ਸੋਨੀਪਤ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਉਨ੍ਹਾਂ ਦੀ ਥਾਂ ’ਤੇ ਉਨ੍ਹਾਂ ਦੇ ਵਕੀਲ ਅਦਾਲਤ ਵਿੱਚ ਪੁੱਜੇ ਹਨ।
ਐਡਵੋਕੇਟ ਭੁਵੇਸ਼ ਮਲਿਕ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਬੀਐੱਨਐੱਸ ਦੀ ਧਾਰਾ 223 ਤਹਿਤ ਕੇਜਰੀਵਾਲ ਖ਼ਿਲਾਫ਼ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਸੀ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐਮ) ਨੇਹਾ ਗੋਇਲ ਦੀ ਅਦਾਲਤ ਨੇ ਅੱਜ ਕੇਜਰੀਵਾਲ ਨੂੰ ਨੋਟਿਸ ਜਾਰੀ ਕੀਤਾ ਹੈ। ਕੇਜਰੀਵਾਲ ਦੀ ਥਾਂ ਉਨ੍ਹਾਂ ਦੇ ਵਕੀਲ ਅਦਾਲਤ ਵਿੱਚ ਪੇਸ਼ ਹੋਏ। ਉਨ੍ਹਾਂ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਨੂੰ ਨੋਟਿਸ ਦੇ ਨਾਲ ਸਬੂਤ ਨਹੀਂ ਮਿਲੇ ਹਨ। ਇਸ 'ਤੇ ਉਨ੍ਹਾਂ ਨੂੰ ਸਬੂਤ ਅਤੇ ਪੈਨਡਰਾਈਵ ਮੁਹੱਈਆ ਕਰਵਾਈ ਗਈ। ਇਸ ਤੋਂ ਬਾਅਦ ਅਦਾਲਤ ਨੇ ਸੁਣਵਾਈ ਲਈ ਅਗਲੀ ਤਰੀਕ 20 ਮਾਰਚ ਤੈਅ ਕੀਤੀ ਹੈ।
Get all latest content delivered to your email a few times a month.