ਤਾਜਾ ਖਬਰਾਂ
ਚੰਡੀਗੜ੍ਹ- BCCI ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2025 ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। IPL ਦਾ 18ਵਾਂ ਐਡੀਸ਼ਨ 22 ਮਾਰਚ ਤੋਂ ਕੋਲਕਾਤਾ ਅਤੇ ਬੈਂਗਲੁਰੂ ਵਿਚਾਲੇ ਮੈਚ ਨਾਲ ਸ਼ੁਰੂ ਹੋਵੇਗਾ, ਜਦਕਿ ਫਾਈਨਲ 25 ਮਈ ਨੂੰ ਖੇਡਿਆ ਜਾਵੇਗਾ। ਇਸ ਵਾਰ ਆਈਪੀਐਲ ਦੇ ਪਹਿਲੇ ਅਤੇ ਆਖਰੀ ਦੋਵੇਂ ਮੈਚ ਈਡਨ ਗਾਰਡਨ, ਕੋਲਕਾਤਾ ਵਿੱਚ ਖੇਡੇ ਜਾਣਗੇ। ਇਸ ਵਾਰ ਪੰਜਾਬ ਕਿੰਗਜ਼ ਚਾਰ ਘਰੇਲੂ ਮੈਚ ਮੁੱਲਾਂਪੁਰ, ਨਿਊ ਚੰਡੀਗੜ੍ਹ ਅਤੇ ਤਿੰਨ ਮੈਚ ਧਰਮਸ਼ਾਲਾ ਵਿੱਚ ਖੇਡੇਗੀ। ਮੁੱਲਾਂਪੁਰ 'ਚ ਪੰਜਾਬ ਦਾ ਮੁਕਾਬਲਾ 5 ਅਪ੍ਰੈਲ ਨੂੰ ਰਾਜਸਥਾਨ, 8 ਅਪ੍ਰੈਲ ਨੂੰ ਚੇਨਈ, 15 ਅਪ੍ਰੈਲ ਨੂੰ ਕੋਲਕਾਤਾ ਅਤੇ 20 ਅਪ੍ਰੈਲ ਨੂੰ ਬੈਂਗਲੁਰੂ ਨਾਲ ਹੋਵੇਗਾ। ਇਸ ਸੀਜ਼ਨ 'ਚ ਸ਼੍ਰੇਅਸ ਅਈਅਰ ਪੰਜਾਬ ਦੀ ਕਪਤਾਨੀ ਕਰਨਗੇ, ਜਦਕਿ ਰਿਕੀ ਪੋਂਟਿੰਗ ਮੁੱਖ ਕੋਚ ਦੀ ਭੂਮਿਕਾ 'ਚ ਨਜ਼ਰ ਆਉਣਗੇ। ਦੱਸ ਦੇਈਏ ਕਿ ਮਹਿੰਦਰ ਧੋਨੀ ਅਤੇ ਵਿਰਾਟ ਕੋਹਲੀ ਪਹਿਲੀ ਵਾਰ ਇਸ ਮੈਦਾਨ 'ਤੇ ਖੇਡਣਗੇ।
Get all latest content delivered to your email a few times a month.