ਤਾਜਾ ਖਬਰਾਂ
ਚੰਡੀਗੜ੍ਹ- ਹਰਿਆਣਾ 'ਚ MBBS ਪ੍ਰੀਖਿਆ ਘੁਟਾਲੇ ਦੇ ਮਾਮਲੇ 'ਚ 41 ਲੋਕਾਂ ਖਿਲਾਫ FIR ਦਰਜ ਕੀਤੀ ਜਾਵੇਗੀ। ਰੋਹਤਕ ਸਥਿਤ ਪੰਡਿਤ ਬੀਡੀ ਸ਼ਰਮਾ ਹੈਲਥ ਸਾਇੰਸਿਜ਼ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਸ ਪ੍ਰੀਖਿਆ ਘੁਟਾਲੇ ਨੂੰ ਲੈ ਕੇ ਇਹ ਸਿਫਾਰਿਸ਼ ਕੀਤੀ ਹੈ। ਇਨ੍ਹਾਂ 41 ਵਿਅਕਤੀਆਂ ਵਿੱਚੋਂ 24 ਪ੍ਰਾਈਵੇਟ ਕਾਲਜਾਂ ਦੇ ਐਮਬੀਬੀਐਸ ਵਿਦਿਆਰਥੀ ਹਨ, ਜਦਕਿ ਬਾਕੀ 17 ਯੂਨੀਵਰਸਿਟੀ ਮੁਲਾਜ਼ਮ ਹਨ।
ਹੁਣ ਇਸ ਮਾਮਲੇ ਵਿੱਚ ਯੂਨੀਵਰਸਿਟੀ ਦੇ ਕੰਟਰੋਲਰ ਆਫ਼ ਐਗਜ਼ਾਮੀਨੇਸ਼ਨਜ਼ (ਸੀ.ਓ.ਆਈ.) ਡਾ: ਅਮਰੀਸ਼ ਭਾਗੋਲ ਨੂੰ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਹੁਣ ਤੱਕ ਕਲਰਕ ਤੋਂ ਲੈ ਕੇ ਡਿਪਟੀ ਸੁਪਰਡੈਂਟ ਤੱਕ ਦੇ ਛੇ ਰੈਗੂਲਰ ਯੂਨੀਵਰਸਿਟੀ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦੋਂ ਕਿ ਛੇ ਆਊਟਸੋਰਸ ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ।
Get all latest content delivered to your email a few times a month.