IND vs ENG 2nd ODI# ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਦਾ ਲਿਆ ਫੈਸਲਾ, ਵਿਰਾਟ ਕੋਹਲੀ ਦੀ ਹੋਈ ਵਾਪਸੀ
ਭਾਰਤ ਅਤੇ ਇੰਗਲੈਂਡ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਕਟਕ ਦੇ ਬਾਰਾਬਤੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲਿਸ਼ ਟੀਮ 3 ਬਦਲਾਅ ਦੇ ਨਾਲ ਆਈ ਹੈ। ਟੀਮ 'ਚ ਮਾਰਕ ਵੁੱਡ, ਗੁਸ ਐਟਕਿੰਸਨ ਅਤੇ ਜਿਮੀ ਓਵਰਟਨ ਵਾਪਸੀ ਹੋਈ ਹੈ । ਇਸ ਦੇ ਨਾਲ ਹੀ ਵਿਰਾਟ ਕੋਹਲੀ ਦੀ ਭਾਰਤੀ ਟੀਮ ਵਿੱਚ ਵਾਪਸੀ ਹੋਈ ਹੈ। ਉਸ ਨਾਲ ਵਰੁਣ ਚੱਕਰਵਰਤੀ ਡੈਬਿਊ ਕਰ ਰਹੇ ਹਨ। ਕੋਹਲੀ ਦੀ ਜਗ੍ਹਾ ਯਸ਼ਸਵੀ ਜੈਸਵਾਲ ਨੂੰ ਬਾਹਰ ਕੀਤਾ ਗਿਆ ਹੈ, ਜਦਕਿ ਕੁਲਦੀਪ ਯਾਦਵ ਨੂੰ ਆਰਾਮ ਦਿੱਤਾ ਗਿਆ ਹੈ।ਫਿਲਹਾਲ ਭਾਰਤ ਸੀਰੀਜ਼ 'ਚ 1-0 ਨਾਲ ਅੱਗੇ ਹੈ।
ਦੋਵਾਂ ਟੀਮਾਂ ਦਾ ਪਲੇਇੰਗ-11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ, ਹਰਸ਼ਿਤ ਰਾਣਾ ਅਤੇ ਮੁਹੰਮਦ ਸ਼ਮੀ।
ਇੰਗਲੈਂਡ: ਜੋਸ ਬਟਲਰ (ਕਪਤਾਨ), ਫਿਲ ਸਾਲਟ (ਵਿਕਟਕੀਪਰ), ਬੇਨ ਡਕੇਟ, ਜੋ ਰੂਟ, ਹੈਰੀ ਬਰੂਕ, ਲਿਆਮ ਲਿਵਿੰਗਸਟਨ, ਜਿੰਮੀ ਓਵਰਟਨ, ਮਾਰਕ ਵੁੱਡ, ਗਸ ਐਟਕਿੰਸਨ, ਆਦਿਲ ਰਾਸ਼ਿਦ, ਸਾਕਿਬ ਮਹਿਮੂਦ।