ਤਾਜਾ ਖਬਰਾਂ
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮੈਟ ਹੈਨਰੀ ਲਈ ਚੈਂਪੀਅਨਸ ਟਰਾਫੀ 2025 ਦੇ ਫਾਈਨਲ 'ਚ ਖੇਡਣਾ ਮੁਸ਼ਕਲ ਨਜ਼ਰ ਆ ਰਿਹਾ ਹੈ। ਹੈਨਰੀ ਦੱਖਣੀ ਅਫਰੀਕਾ ਖਿਲਾਫ ਸੈਮੀਫਾਈਨਲ ਮੈਚ ਦੌਰਾਨ ਜ਼ਖਮੀ ਹੋ ਗਏ ਸਨ।ਕੀਵੀ ਦੇ ਮੁੱਖ ਕੋਚ ਗੈਰੀ ਸਟੀਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫਾਈਨਲ ਤੋਂ 48 ਘੰਟੇ ਪਹਿਲਾਂ ਵੀ ਹੈਨਰੀ ਦੀ ਫਿਟਨੈੱਸ ਸ਼ੱਕ ਦੇ ਘੇਰੇ 'ਚ ਹੈ। ਟੂਰਨਾਮੈਂਟ ਦਾ ਫਾਈਨਲ ਮੈਚ ਐਤਵਾਰ ਨੂੰ ਦੁਬਈ 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ।
ਸਟੀਡ ਨੇ ਕਿਹਾ, ਮੇਰੇ ਮੁਤਾਬਕ ਸਾਡੇ ਲਈ ਨਕਾਰਾਤਮਕ ਗੱਲ ਇਹ ਹੈ ਕਿ ਉਹ ਫਿਰ ਗੇਂਦਬਾਜ਼ੀ ਕਰਨ ਲਈ ਬਾਹਰ ਆਇਆ। ਉਸ ਦੇ ਕੁਝ ਸਕੈਨ ਹੋਏ ਹਨ ਅਤੇ ਅਸੀਂ ਉਸ ਨੂੰ ਫਾਈਨਲ ਖੇਡਣ ਦਾ ਹਰ ਸੰਭਵ ਮੌਕਾ ਦੇਣਾ ਚਾਹੁੰਦੇ ਹਾਂ। ਹਾਲਾਂਕਿ, ਇਸ ਸਮੇਂ ਉਸਦੀ ਸਥਿਤੀ ਅਜੇ ਵੀ ਥੋੜੀ ਅਨਿਸ਼ਚਿਤ ਹੈ।ਉਸਨੇ ਅੱਗੇ ਕਿਹਾ, ਮੋਢੇ 'ਤੇ ਡਿੱਗਣ ਕਾਰਨ ਉਹ ਅਜੇ ਵੀ ਦਰਦ ਵਿੱਚ ਹੈ। ਉਮੀਦ ਹੈ ਕਿ ਉਹ ਠੀਕ ਹੋ ਜਾਵੇਗਾ।
Get all latest content delivered to your email a few times a month.