ਤਾਜਾ ਖਬਰਾਂ
ਜਗਰਾਓ(ਹੇਮ ਰਾਜ ਬੱਬਰ,ਰਜਨੀਸ਼ ਬਾਂਸਲ)--ਜਗਰਾਉਂ ਦੀ ਪਸ਼ੂ ਮੰਡੀ 18 ਵਾਂ ਤਿੰਨ ਰੋਜ਼ਾ ਕੌਮਾਂਤਰੀ ਪੀਡੀਐਫਏ ਡੇਅਰੀ ਅਤੇ ਐਗਰੀ ਐਕਸਪੋ ਸ਼ਨੀਵਾਰ 8 ਫਰਵਰੀ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਪੀਡੀਐਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਹੇਠ ਪਿਛਲੇ ਕਈ ਦਿਨਾਂ ਤੋਂ ਸਥਾਨਕ ਪਸ਼ੂ ਮੰਡੀ ਵਿਖੇ ਡੇਰਾ ਲਾਈ ਬੈਠੇ ਸੰਸਥਾ ਦੇ ਸਾਰੇ ਮੈਂਬਰਾਂ ਨੇ ਅੱਜ ਤਿਆਰੀਆਂ ਨੂੰ ਮੁਕੰਮਲ ਰੂਪ ਦਿੱਤਾ। ਦੇਸ਼ ਅਤੇ ਦੁਨੀਆਂ ਤੋਂ ਇਸ ਐਕਸਪੋ ਵਿੱਚ ਪਹੁੰਚ ਰਹੇ ਡੇਅਰੀ ਮਾਲਕਾਂ, ਪਸ਼ੂ ਪਾਲਕਾਂ, ਅਤੇ ਮਹਿਮਾਨਾਂ ਦੇ ਸਵਾਗਤ ਵਿੱਚ ਸਥਾਨਕ ਪਸ਼ੂ ਮੰਡੀ ਦਾ ਵਿਸ਼ਾਲ ਮੈਦਾਨ ਪੂਰੀ ਤਰ੍ਹਾਂ ਸੱਜ ਕੇ ਤਿਆਰ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਸ ਐਕਸਪੋ ਵਿੱਚ ਦੁੱਧ ਚੁਆਈ ਅਤੇ ਮੱਜਾ ਗਾਵਾਂ ਦੇ ਨਸਲਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਲੱਖਾਂ ਰੁਪਏ ਦੇ ਇਨਾਮਾਂ ਨਾਲ ਨਵਾਜਿਆ ਜਾਵੇਗਾ । ਦੇਸ਼ ਅਤੇ ਦੁਨੀਆ ਦੀ ਡੇਅਰੀ ਅਤੇ ਖੇਤੀ ਕਿੱਤੇ ਦੀ ਜਾਣਕਾਰੀ ਨੂੰ ਸਾਂਝੀ ਕਰਨ ਵਾਲੀ ਇਸ ਐਕਸਪਰੋ ਵਿੱਚ ਇਕੱਲੇ ਪੰਜਾਬ ਹੀ ਨਹੀਂ ਦੇਸ਼ ਦੇ ਅਨੇਕਾਂ ਸੂਬਿਆਂ ਤੋਂ ਲੱਖਾਂ ਪਸ਼ੂ ਪਾਲਕ ਅਤੇ ਡੇਅਰੀ ਮਾਲਕ ਪਹੁੰਚ ਰਹੇ ਹਨ। ਦੁੱਧ ਚੁਆਈ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਪਸ਼ੂ ਪਾਲਕ ਵੱਡੀ ਗਿਣਤੀ ਚ ਪਹੁੰਚ ਗਏ ਹਨ ਜਿੰਨਾਂ ਅੱਜ ਆਪਣੀ ਰਜਿਸਟਰੇਸ਼ਨ ਹਾਸਿਲ ਕੀਤੀ। ਇਸ ਮੌਕੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਦੱਸਿਆ ਕਿ ਇਸ ਵਾਰ ਵੀ ਇਸ ਐਕਸਪੋ ਵਿੱਚ ਦੁੱਧ ਚੁਆਈ ਅਤੇ ਪਸ਼ੂਆਂ ਦੀਆਂ ਵੱਖ-ਵੱਖ ਨਸਲਾਂ ਦੇ ਮੁਕਾਬਲਿਆਂ ਨੂੰ ਪੂਰੀ ਤਰਹਾਂ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ਲਈ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗਏ ਹਨ। ਸਾਰੇ ਮੁਕਾਬਲੇ ਸੈਂਕੜੇ ਲਗਾਏ ਗਏ ਸੀਸੀਟੀਵੀ ਕੈਮਰਿਆਂ ਨਿਗਰਾਨੀ ਵਿੱਚ ਹੋਣਗੇ। ਇਹੀ ਨਹੀਂ ਨਸਲਾਂ ਦੇ ਮੁਕਾਬਲਿਆਂ ਦੀ ਜਜਮੈਂਟ ਕਰਨ ਲਈ ਵਿਦੇਸ਼ਾਂ ਤੋਂ ਗੋਰੇ ਜੱਜ ਪਹੁੰਚ ਰਹੇ ਹਨ। ਇਸ ਸਮੇਂ ਪ੍ਰੈਸ ਸਕੱਤਰ ਰੇਸ਼ਮ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਵਾਰ ਵੀ ਐਕਸਪੋ ਵਿੱਚ 400 ਤੋਂ ਵਧੇਰੇ ਦੇਸ਼ ਅਤੇ ਵਿਦੇਸ਼ਾਂ ਦੀਆਂ ਕੰਪਨੀਆਂ ਇੱਕ ਛੱਤ ਹੇਠ ਡੇਅਰੀ ਕਿੱਤੇ ਨੂੰ ਲਾਹੇਵੰਦ ਬਣਾਉਣ ਲਈ ਕਨੇਡਾ, ਅਮਰੀਕਾ, ਨਿਊਜ਼ੀਲੈਂਡ ਹੋਲੈਂਡ, ਜਰਮਨ ਸਮੇਤ ਵੱਡੇ ਦੇਸ਼ਾਂ ਵੱਲੋਂ ਅਪਣਾਈ ਜਾਂਦੀ ਤਕਨੀਕ, ਗੁਰ, ਖੁਰਾਕ ਦਵਾਈਆਂ ਅਤੇ ਹੋਰ ਜਾਣਕਾਰੀ ਸਾਂਝੀ ਕਰਨਗੇ। ਜਿਸ ਨੂੰ ਪ੍ਰਾਪਤ ਕਰਕੇ ਦੇਸ਼ ਦੇ ਡੇਅਰੀ ਮਾਲਕ ਆਪਣੇ ਕਿੱਤੇ ਨੂੰ ਲਾਹੇਬੰਦ ਬਣਾਉਣਗੇ । ਇਸ ਮੌਕੇ ,ਬਲਵੀਰ ਸਿੰਘ ਨਵਾਂ ਸ਼ਹਿਰ, ਰਾਜਪਾਲ ਸਿੰਘ ਕੁਲਾਰ, ਰਣਜੀਤ ਸਿੰਘ ਲੰਘੇਆਣਾ, ਰੇਸ਼ਮ ਸਿੰਘ ਜੀਰਾ, ਕੁਲਦੀਪ ਸਿੰਘ ਮਾਨਸਾ, ਪਰਮਿੰਦਰ ਸਿੰਘ ਘੁਡਾਣੀ ਅਤੇ ਸੁਖਦੇਵ ਸਿੰਘ ਬਰੌਲੀ ਨੇ ਇਸ ਮੌਕੇ ਬਲਜਿੰਦਰ ਸਿੰਘ ਸਠਿਆਲਾ, ਸੁਖਜਿੰਦਰ ਸਿੰਘ ਘੁੰਮਣ, ਗੁਰਮੀਤ ਸਿੰਘ ਰੋਡੇ, ਕੁਲਦੀਪ ਸਿੰਘ ਸੇਰੋਂ, ਅਵਤਾਰ ਸਿੰਘ ਥਾਬਲਾ, ਸੁਖਪਾਲ ਸਿੰਘ ਵਰਪਾਲ, ਬਲਵਿੰਦਰ ਸਿੰਘ ਚੌਤਰਾ, ਸੁਖਰਾਜ ਸਿੰਘ ਗੁੜੇ, ਮਨਜੀਤ ਸਿੰਘ ਮੋਹੀ, ਗੁਰਬਖਸ਼ ਸਿੰਘ ਬਾਜੇਕੇ, ਕੁਲਦੀਪ ਸਿੰਘ ਪਟਿਆਲਾ, ਨਿਰਮਲ ਸਿੰਘ ਫੂਲ, ਸਿਕੰਦਰ ਸਿੰਘ ਪਟਿਆਲਾ, ਅਮਰਿੰਦਰ ਸਿੰਘ ਬੱਲ, ਸੁਖਦੀਪ ਸਿੰਘ ਫਾਜਿਲਕਾ, ਦਰਸ਼ਨ ਸਿੰਘ ਸੋਂਡਾ, ਗੁਰਪ੍ਰੀਤ ਸਿੰਘ ਤਰਨ ਤਾਰਨ, ਜਰਨੈਲ ਸਿੰਘ ਛਿਨੀਵਾਲ, ਬਲਵਿੰਦਰ ਸਿੰਘ ਰਾਣਵਾ, ਗੀਤ ਇੰਦਰ ਸਿੰਘ ਭੁੱਲਰ, ਸਤਇੰਦਰ ਸਿੰਘ ਰੋਪੜ, ਬਲਿਹਾਰ ਸਿੰਘ ਢੰਡਾ, ਗੁਰਸ਼ਰਨ ਸਿੰਘ, ਹਰਦੀਪ ਸਿੰਘ ਹੁਸ਼ਿਆਰਪੁਰ, ਕਰਮਜੀਤ ਸਿੰਘ ਮਲੇਰਕੋਟਲਾ, ਅਮਨਦੀਪ ਸਿੰਘ ਅਤੇ ਜਸਵਿੰਦਰ ਸਿੰਘ ਨਵਾਂ ਸ਼ਹਿਰ ਆਦਿ ਹਾਜ਼ਰ ਸਨ।
Get all latest content delivered to your email a few times a month.