IMG-LOGO
ਹੋਮ ਅੰਤਰਰਾਸ਼ਟਰੀ, ਖੇਡਾਂ, ਆਸਟ੍ਰੇਲੀਅਨ ਕ੍ਰਿਕਟ ਨੇ ਸਾਲ 2025 ਅਵਾਰਡ ਦਾ ਕੀਤਾ ਐਲਾਨ, ਟ੍ਰੈਵਿਸ...

ਆਸਟ੍ਰੇਲੀਅਨ ਕ੍ਰਿਕਟ ਨੇ ਸਾਲ 2025 ਅਵਾਰਡ ਦਾ ਕੀਤਾ ਐਲਾਨ, ਟ੍ਰੈਵਿਸ ਹੈੱਡ ਨੂੰ ਐਲਨ ਬਾਰਡਰ ਮੈਡਲ ਮਿਲਿਆ

Admin User - Feb 03, 2025 05:49 PM
IMG

 ਕ੍ਰਿਕਟ ਆਸਟ੍ਰੇਲੀਆ (CA) ਨੇ ਸਾਲ 2025 ਲਈ ਸਲਾਨਾ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆਈ ਬੋਰਡ ਨੇ ਸੋਮਵਾਰ ਨੂੰ ਮੈਲਬੌਰਨ ਦੇ ਕਰਾਊਨ ਕੈਸੀਨੋ 'ਚ ਆਪਣੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ।ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੂੰ ਆਸਟ੍ਰੇਲੀਅਨ ਕ੍ਰਿਕਟ (ਸੀਏ) ਦਾ ਸਭ ਤੋਂ ਵੱਡਾ ਪੁਰਸਕਾਰ ਐਲਨ ਬਾਰਡਰ ਮੈਡਲ ਮਿਲਿਆ। ਹਰਫਨਮੌਲਾ ਐਨਾਬੈਲ ਸਦਰਲੈਂਡ ਨੂੰ ਬੇਲਿੰਡਾ ਕਲਾਰਕ ਪੁਰਸਕਾਰ ਮਿਲਿਆ। ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੂੰ ਸ਼ੇਨ ਵਾਰਨ ਸਾਲ ਦਾ ਪੁਰਸ਼ ਟੈਸਟ ਖਿਡਾਰੀ ਚੁਣਿਆ ਗਿਆ। ਜਦਕਿ ਐਡਮ ਜ਼ੈਂਪਾ ਸਾਲ ਦਾ ਪੁਰਸ਼ ਟੀ-20 ਖਿਡਾਰੀ ਬਣਿਆ।