ਤਾਜਾ ਖਬਰਾਂ
ਚੰਡੀਗੜ੍ਹ - ਹਰਿਆਣਾ ਦੇ ਬਿਜਲੀ ਮੰਤਰੀ ਅਨਿਲ ਵਿਜ ਨੇ ਰੋਹਤਕ ਸ਼ਹਿਰ ਵਿਚ ਬਿਜਲੀ ਨਿਗਮ ਦੇ ਮੁੱਖ ਦਫਤਰ ਵਿਚ ਸਥਿਤ ਸ਼ਿਕਾਇਤ ਕੇਂਦਰ 'ਤੇ ਛਾਪਾ ਮਾਰਿਆ ਅਤੇ ਇੱਥੇ ਸ਼ਿਕਾਇਤਾਂ ਦਾ ਨਿਪਟਾਰਾ ਕੀਤੇ ਜਾਣ ਦੀ ਕਾਰਵਾਈ ਦੀ ਜਾਂਚ ਕੀਤੀ। ਇਸ ਦੌਰਾਨ ਬਿਜਲੀ ਮੰਤਰੀ ਨੇ ਬਿਜਲੀ ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਨਿਰਧਾਰਿਤ ਸਮੇਂ ਵਿਚ ਖਪਤਕਾਰਾਂ ਦੀ ਸ਼ਿਕਾਇਤਾਂ ਦਾ ਹੱਲ ਹੋਣਾ ਚਾਹੀਦਾ ਹੈ।
ਬਿਜਲੀ ਮੰਤਰੀ ਰੋਹਤਕ ਸਥਿਤ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਦਫਤਰ ਵਿਚ ਬਿਜਲੀ ਸ਼ਿਕਾਇਤ ਕੇਂਦਰ ਵਿਚ ਪਹੁੰਚੇ। ਇੱਥੇ ਉਨ੍ਹਾਂ ਨੇ ਬਿਜਲੀ ਨਿਗਮ ਅਧਿਕਾਰੀਆਂ ਦੇ ਸਾਹਮਣੇ ਹੀ ਖਪਤਕਾਰਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀ ਸ਼ਿਕਾਇਤਾਂ 'ਤੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਲਈ। ਇਸ ਦੌਰਾਨ ਉਨ੍ਹਾਂ ਨੇ ਇੱਕ ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ 24 ਘੰਟੇ ਲੰਘਣ ਦੇ ਬਾਅਦ ਵੀ ਹੱਲ ਨਹੀਂ ਹੋਣ 'ਤੇ ਐਸਈ ਨੂੰ ਜਾਂਚ ਕਰ ਸਬੰਧਿਤ ਸਟਾਫ ਦੇ ਖਿਲਾਫ ਕਾਰਵਾਈ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਨਿਗਮ ਐਸਈ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸ਼ਿਕਾਇਤਾਂ 4 ਘੰਟੇ ਤੋਂ ਵੱਧ ਤੱਕ ਹੱਲ ਨਹੀਂ ਹੋਈਆਂ ਹਨ, ਉਨ੍ਹਾਂ ਦੀ ਜਾਂਚ ਕਰਦੇ ਹੋਏ ਸਬੰਧਿਤ ਸਟਾਫ ਤੋਂ ਸਪਸ਼ਟੀਕਰਣ ਲਿਆ ਜਾਵੇ ਅਤੇ ਰਿਪੋਰਟ ਉਨ੍ਹਾਂ ਦੇ ਕੋਲ ਭੈਜੀ ਜਾਵੇ। ਇਸ ਤੋਂ ਇਲਾਵਾ, ਨਿਰਦੇਸ਼ ਦਿੱਤੇ ਕਿ ਬਿਜਲੀ ਦੇ ਪੋਲ ਕਿਤੇ ਵੀ ਨਾਲੇ, ਨਾਲੀਆਂ ਅਤੇ ਰਸਤਿਆਂ ਦੇ ਵਿਚ ਨਹੀਂ ਹੋਣੇ ਚਾਹੀਦੇ ਹਨ। ਜੇਕਰ ਕਿਤੇ ਇਸ ਤਰ੍ਹਾ ਨਾਲ ਕੋਈ ਪੋਲ ਹਨ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਕੇ ਸਹੀ ਥਾਂ 'ਤੇ ਲਗਾਏ ਜਾਣ। ਖਪਤਕਾਰ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ
Get all latest content delivered to your email a few times a month.