ਤਾਜਾ ਖਬਰਾਂ
ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ। ਮੈਚ ਕੁਆਲਾਲੰਪੁਰ 'ਚ ਦੁਪਹਿਰ 12 ਵਜੇ ਸ਼ੁਰੂ ਹੋਵੇਗਾ। ਟੀਮ ਇੰਡੀਆ ਇਸ ਟੂਰਨਾਮੈਂਟ ਦੀ ਡਿਫੈਂਡਿੰਗ ਚੈਂਪੀਅਨ ਹੈ, ਟੀਮ ਨੇ ਫਾਈਨਲ 'ਚ ਇੰਗਲੈਂਡ ਨੂੰ ਹਰਾ ਕੇ 2023 'ਚ ਖਿਤਾਬ ਜਿੱਤਿਆ ਸੀ। ਦੱਖਣੀ ਅਫਰੀਕਾ ਨੇ ਪਹਿਲੀ ਵਾਰ ਫਾਈਨਲ ਵਿੱਚ ਥਾਂ ਬਣਾਈ ਹੈ।
ਦੋਵੇਂ ਟੀਮਾਂ ਇਸ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਹਾਰੀਆਂ। ਭਾਰਤ ਨੇ ਜਿੱਥੇ ਸਾਰੇ ਮੈਚ ਜਿੱਤੇ ਸਨ, ਉੱਥੇ ਹੀ ਦੱਖਣੀ ਅਫਰੀਕਾ ਦਾ ਅਮਰੀਕਾ ਖ਼ਿਲਾਫ਼ ਇੱਕ ਮੈਚ ਮੀਂਹ ਕਾਰਨ ਬੇ-ਨਤੀਜਾ ਰਿਹਾ। ਭਾਰਤ ਦੀ ਗੋਂਗੜੀ ਤ੍ਰਿਸ਼ਾ ਟੂਰਨਾਮੈਂਟ ਦੀ ਸਭ ਤੋਂ ਵੱਧ ਸਕੋਰਰ ਰਹੀ। ਟੀਮ ਦੀ ਵੈਸ਼ਨਵੀ ਸ਼ਰਮਾ ਨੇ ਸਭ ਤੋਂ ਵੱਧ ਵਿਕਟਾਂ ਲਈਆਂ।
ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ-11
ਭਾਰਤ: ਨਿੱਕੀ ਪ੍ਰਸਾਦ (ਕਪਤਾਨ), ਗੋਂਗਦੀ ਤ੍ਰਿਸ਼ਾ, ਜੀ ਕਮਲਿਨੀ (ਵਿਕਟਕੀਪਰ), ਸਾਨਿਕਾ ਚਾਲਕੇ, ਈਸ਼ਵਰੀ ਅਵਾਸਰੇ, ਮਿਥਿਲਾ ਵਿਨੋਦ, ਆਯੂਸ਼ ਸ਼ੁਕਲਾ, ਵੀਜੇ ਜੋਸ਼ੀਤਾ, ਸ਼ਬਨਮ ਸ਼ਕੀਲ, ਪਰੂਣਿਕਾ ਸਿਸੋਦੀਆ, ਵੈਸ਼ਨਵੀ ਸ਼ਰਮਾ।
ਦੱਖਣੀ ਅਫ਼ਰੀਕਾ: ਕੈਲਾ ਰੇਨੇਕੇ (ਕਪਤਾਨ), ਜੇਮਾ ਬੋਥਾ, ਸਿਮੋਨ ਲਾਰੈਂਸ, ਕਾਰਾਬੋ ਮਾਸੋ (ਡਬਲਯੂ.ਕੇ.), ਫੇ ਕਾਉਲਿੰਗ, ਮਿਕੀ ਵੈਨ ਵੂਰਸਟ, ਸੇਨੀ ਨਾਇਡੂ, ਲੁਯਾਂਡਾ ਜੁਜੂ, ਐਸ਼ਲੇ ਵੈਨ ਵਿਕ, ਮੋਨਾਲੀਸਾ ਲੇਗੋਡੀ, ਥਬੀਸੇਂਗ ਨਿਨੀ।
Get all latest content delivered to your email a few times a month.