ਬਿਜਲੀ ਵਿਭਾਗ ਦੇ ਲਾਈਨਮੈਨ ਅਵਤਾਰ ਸਿੰਘ ਬੱਸੀਆਂ ਹੋਏ ਸੇਵਾ ਮੁਕਤ
ਚੰਡੀਗੜ੍ਹ- ਬਿਜਲੀ ਵਿਭਾਗ ਤੋਂ ਅੱਜ ਸੇਵਾ ਮੁਕਤ ਹੋ ਰਹੇ ਅਵਤਾਰ ਸਿੰਘ ਬੱਸੀਆਂ ਲਾਈਨਮੈਨ ਦਾ ਜਨਮ 08-01-1967 ਨੂੰ ਸਵਰਗਵਾਸੀ ਮਾਤਾ ਸ੍ਰੀਮਤੀ ਅਮਰ ਕੌਰ ਦੀ ਸੁਲੱਖਣੀ ਕੁੱਖੋਂ ਪਿੰਡ ਬੱਸੀਆਂ ਵਿਖੇ ਪਿਤਾ ਜੀ ਸਰਦਾਰ ਭਜਨ ਸਿੰਘ ਦੇ ਘਰ ਹੋਇਆ ।
ਸਾਥੀ ਜੀ ਨੇ ਆਪਣੀ ਮੁਢਲੀ ਵਿੱਦਿਆ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ । ਘਰ ਦੀਆਂ ਮਜਬੂਰੀਆਂ ਹੋਣ ਕਰ ਕੇ ਸਾਥੀ ਜੀ ਉੱਚ ਵਿੱਦਿਆ ਪ੍ਰਾਪਤ ਨਹੀ ਕਰ ਸਕੇ । ਪੜ੍ਹਾਈ ਛੱਡਣ ਤੋਂ ਬਾਅਦ ਜੁਲਾਈ 1982 ਵਿੱਚ ਪੰਜਾਬ ਰਾਜ ਬਿਜਲੀ ਬੋਰਡ ਸਬ-ਡਵੀਜਨ ਬੱਸੀਆਂ ਵਿੱਚ ਬਤੌਰ ਡੇਲੀਵੇਸ਼ ਭਰਤੀ ਹੋਏ ਅਤੇ ਪਹਿਲੀ ਤਰੱਕੀ 11-01-1988 ਨੂੰ ਬਤੌਰ ਵਰਕਚਾਰਜ ਸਬ-ਡਵੀਜਨ ਰੂੰਮੀ ਵਿਖੇ ਕੀਤੀ ਅਤੇ ਮਹਿਕਮੇ ਦੀਆਂ ਵਧੀਆਂ ਸੇਵਾਵਾਂ ਬਦਲੇ ਦੂਜੀ ਤਰੱਕੀ ਬਤੌਰ ਆਰ-ਟੀ ਐਮ 31-05-1996 ਨੂੰ ਸਬ-ਡਵੀਜਨ ਬੱਸੀਆਂ ਵਿਖੇ ਕੀਤੀ । ਤੀਜੀ ਤਰੱਕੀ ਬਤੌਰ ਸਹਾਇਕ ਲਾਈਨਮੈਨ 21-05-1999 ਨੂੰ ਸਬ ਡਵੀਜ਼ਨ ਲਲਤੋਂ ਕਲਾਂ ਵਿਖੇ ਜੁਆਇਨ ਕੀਤਾ ਅਤੇ 24-05–1999 ਨੂੰ ਬਦਲੀ ਹੋ ਕੇ ਮੁੜ ਸਬ-ਡਵੀਜਨ ਬੱਸੀਆਂ ਵਿਖੇ ਆਪਣੀਆਂ ਸੇਵਾਵਾਂ ਚਾਲੂ ਕੀਤੀਆਂ । ਮਹਿਕਮੇ ਦੇ ਵਿੱਚ ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾ ਕਰਦੇ ਹੋਏ ਚੋਥੀ ਤਰੱਕੀ ਬਤੌਰ ਲਾਈਨਮੈਨ 29-12-20217 ਨੂੰ ਕੀਤੀ ।
ਸਾਥੀ ਅਵਤਾਰ ਸਿੰਘ ਜੀ ਨੇ ਆਪਣਾ ਗ੍ਰਿਹਸਥੀ ਜੀਵਨ ਆਪਣੀ ਜੀਵਨ ਸਾਥਣ ਜਸਪਾਲ ਕੌਰ ਮਦਾਰਪੁਰਾ ਨਾਲ 25-07–1985 ਨੂੰ ਸੁਰੂ ਕੀਤਾ ਅਤੇ ਆਪ ਜੀ ਦੇ ਘਰ ਦੋ ਬੇਟੇ ਅਤੇ ਇੱਕ ਬੇਟੀ ਨੇ ਜਨਮ ਲਿਆ । ਜਿਨ੍ਹਾਂ ਨੂੰ ਆਪਣੀ ਸੂਝ-ਬੂਝ ਦੇ ਨਾਲ ਚੰਗੀ
ਵਿੱਦਿਆ, ਚੰਗੀ ਜੀਵਨ ਸ਼ੈਲੀ ਅਤੇ ਚੰਗਾ ਸਮਾਜ ਸਿਰਜਣ ਦੀ ਸਿੱਖਿਆ ਦਿੱਤੀ । ਸਾਥੀ ਜੀ ਨੇ ਬਿੱਜਲੀ ਬੋਰਡ ਹੁਣ ਪਾਵਰਕਾਮ ਜੁਆਇਨ ਕਰਨ ਸਮੇਂ ਹੀ ਬਿਜਲੀ ਬੋਰਡ ਦੀ ਸਿਰਮੌਰ ਜੱਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਜੁਆਇਨ ਕਰ ਕੇ ਸ਼ੁਰੂ ਤੋ ਹੀ
ਆਗੂ ਰੋਲ ਅਦਾ ਕੀਤਾ । ਤਕਰੀਬਨ ਇਨ੍ਹਾਂ 38–40 ਸਾਲਾਂ ਵਿੱਚ ਜਿਨ੍ਹੇ ਵੀ ਵੱਡੇ-ਛੋਟੇ ਧਰਨੇ, ਮੁਜਾਹਰੇ, ਹੜਤਾਲਾਂ, ਘਿਰਾਓ, ਸੰਘਰਸ ਹੋਏ ਉਨ੍ਹਾਂ ਵਿੱਚ ਆਗੂ ਰੋਲ ਅਦਾ ਕਰ ਕੇ ਕੀਤੇ ਅਤੇ ਕਰਾਏ ।
ਸਾਥੀ ਜੀ ਨੇ ਸਬ-ਡਵੀਜ਼ਨ ਪ੍ਰਧਾਨ ਸਕੱਤਰ ਡਵੀਜਨ ਪ੍ਰਧਾਨ ਸਕੱਤਰ, ਸਰਕਲ ਪ੍ਰਧਾਨ, ਮੀਤ ਪ੍ਰਧਾਨ ਅਤੇ ਜੋਨਲ ਕੈਸੀਅਰ ਦੇ ਅਹੁਦਿਆਂ ਅਤੇ ਸਰਕਲ ਪ੍ਰਧਾਨ ਦਿਹਾਤੀ ਲੁਧਿਆਣਾ ਦੇ ਅਹੁਦਿਆਂ ਤੇ ਕੰਮ ਕਰ ਰਹੇ ਹਨ । ਬਿਜਲੀ ਬੋਰਡ ਪਾਵਰਕਾਮ ਦੀ 42 ਸਾਲਾਂ
ਦੀ ਸੇਵਾਂ ਵਿੱਚੋਂ ਪੰਜ ਸਾਲ ਸਬ-ਡਵੀਜਨ ਰੂੰਮੀ ਵਿੱਚ ਕੰਮ ਕੀਤਾ ਬਾਕੀ ਸਰਵਿਸ ਤਕਰੀਬਨ 37 ਸਾਲ ਆਪਣੇ ਪਿੰਡ ਸਬ-ਡਵੀਜਨ ਬੱਸੀਆਂ ਵਿਖੇ ਤਨਦੇਹੀ, ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਸਰਵਿਸ ਕਰ ਕੇ ਅੱਜ ਮਿਤੀ 31-01–2025 ਨੂੰ ਸੇਵਾ ਮੁਕਤ ਹੋ ਰਹੇ ਹਨ । ਤਕਰੀਬਨ ਇਹਨਾਂ 40 ਸਾਲਾਂ ਵਿੱਚ ਇਲਾਕੇ ਦੇ ਪਿੰਡਾ ਵਿੱਚ ਆਪਣੇ ਬਹੁਤ ਹੀ ਸਤਿਕਾਰ ਯੋਗ ਖਪਤਕਾਰਾਂ ਦੇ ਨਾਲ ਅਤੇ ਇਲਾਕੇ ਦੇ ਮੋਹਤਵਾਰ ਸੱਜਣਾ ਮਿੱਤਰਾ ਨਾਲ ਬਹੁਤ ਹੀ ਚੰਗੇ ਅਤੇ ਨਿੱਘੇ ਸੰਬੰਧ ਪੈਦਾ ਕੀਤੇ ਅਤੇ ਸਮਾਜ ਸੇਵੀ ਕੰਮਾ ਵਿੱਚ ਬਹੁਤ ਹੀ ਵੱਧ-ਚੜ੍ਹ ਕੇ ਹਿੱਸਾ ਲਿਆ
। ਜਿਸ ਦੀ ਇਲਾਕੇ ਵਿੱਚ ਭਰਭੂਰ ਪ੍ਰਸੰਸਾ ਹੋਈ । ਅੱਜ ਮਿਤੀ 31-01–2025 ਨੂੰ ਪਿੰਡ ਬੱਸੀਆਂ ਵਿਖੇ ਕਮਿਊਨੀਟੀ ਹਾਲ ਵਿੱਚ ਇਲਾਕੇ ਦੀਆਂ ਮਹਾਨ ਸ਼ਖਸੀਅਤਾਂ ਅਤੇ ਟੈਕਨੀਕਲ ਸਰਵਿਸ ਯੂਨੀਅਨ ਵੱਲੋ ਸਾਥੀ ਜੀ ਦਾ ਸਨਮਾਨ ਸਮਾਰੋਹ ਕੀਤਾ ਜਾ ਰਿਹਾ ਹੈ । ਇਹ ਸਬ ਕੁਝ ਤਾਂ ਹੀ ਸੰਭਵ ਹੋਇਆ, ਜਸਪਾਲ ਕੌਰ ਨੇ ਅਵਤਾਰ ਸਿੰਘ ਬੱਸੀਆਂ ਨੂੰ ਪੂਰਨ ਸਹਿਯੋਗ ਦੇ ਕੇ ਘਰ ਦੀਆਂ ਜੁੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ । ਅਸੀ ਉਨ੍ਹਾਂ ਦੀਆਂ ਸੇਵਾਵਾਂ ਦੀ ਵੀ ਭਰਭੂਰ ਪ੍ਰਸੰਸਾ ਕਰਦੇ ਹਾਂ । ਸਾਥੀ ਜੀ ਚੰਗੀ ਸੇਹਤ ਲੈ ਕੇ ਸੇਵਾ ਮੁਕਤ ਹੋ ਰਹੇ ਹਨ । ਆਸ ਕਰਦੇ ਹਾਂ ਕਿ ਸਾਥੀ ਜੀ ਸਮਾਜ ਵਿੱਚ ਦੱਬੇ-ਕੁਚਲੇ ਲੋਕਾਂ ਦੀ ਹਮੇਸਾਂ ਅਗਵਾਈ ਕਰਦੇ ਰਹਿਣਗੇ ਅਤੇ ਸਮਾਜਿਕ ਕੁਰੀਤੀਆ ਦੇ ਖਿਲਾਫ ਲੜਾਈ ਲੜਦੇ ਰਹਿਣਗੇ ਅਤੇ ਸਾਨੂੰ ਹਮੇਸ਼ਾਂ ਆਪਣੇ ਵੱਢਮੁੱਲੇ ਯੋਗਦਾਨ ਦਿੰਦੇ ਰਹਿਣਗੇ ।