ਤਾਜਾ ਖਬਰਾਂ
ਚੰਡੀਗੜ੍ਹ- ਰਾਮ ਰਹੀਮ ਦੇ ਸਾਢੇ 7 ਸਾਲ ਬਾਅਦ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁੱਖ ਦਫਤਰ ਆਉਣ ਦਾ ਮੁੱਖ ਕਾਰਨ ਸਾਹਮਣੇ ਆਇਆ ਹੈ। ਡੇਰੇ ਦੇ ਉੱਚ ਸੂਤਰਾਂ ਅਨੁਸਾਰ ਰਾਮ ਰਹੀਮ ਡੇਰੇ ਦੀ ਗੱਦੀ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਇੱਥੇ ਪਹੁੰਚ ਗਿਆ ਹੈ। ਇਹ ਵਿਵਾਦ ਪਹਿਲਾਂ ਰਾਮ ਰਹੀਮ ਦੇ ਪਰਿਵਾਰ ਅਤੇ ਮੁੱਖ ਚੇਲੀ ਹਨੀਪ੍ਰੀਤ ਵਿਚਕਾਰ ਚੱਲ ਰਿਹਾ ਸੀ। ਜਿਸ ਤੋਂ ਬਾਅਦ ਪਰਿਵਾਰ ਵਿਦੇਸ਼ ਚਲਾ ਗਿਆ। ਹੁਣ ਹਨੀਪ੍ਰੀਤ ਅਤੇ ਡੇਰਾ ਪ੍ਰਬੰਧਕ ਕਮੇਟੀ ਵਿਚਾਲੇ ਵਿਵਾਦ ਚੱਲ ਰਿਹਾ ਸੀ।
ਸੂਤਰਾਂ ਮੁਤਾਬਕ ਵਿਵਾਦ ਨੂੰ ਖਤਮ ਕਰਨ ਲਈ ਰਾਮ ਰਹੀਮ ਡੇਰੇ ਦੀ ਸੱਤਾ ਆਪਣੀ ਮੁੱਖ ਚੇਲੀ ਅਤੇ ਗੋਦ ਲਈ ਧੀ ਹਨੀਪ੍ਰੀਤ ਨੂੰ ਦੇ ਸਕਦਾ ਹੈ। ਇਸ ਦੇ ਲਈ ਹਨੀਪ੍ਰੀਤ ਨੂੰ ਕੈਂਪ ਮੈਨੇਜਮੈਂਟ ਤੋਂ ਲੈ ਕੇ ਫਾਇਨਾਂਸ ਆਦਿ ਦੀ ਪਾਵਰ ਆਫ ਅਟਾਰਨੀ ਦਿੱਤੀ ਜਾ ਸਕਦੀ ਹੈ। ਹਾਲਾਂਕਿ ਕੈਂਪ ਪ੍ਰਬੰਧਨ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ।
Get all latest content delivered to your email a few times a month.