IMG-LOGO
ਹੋਮ ਪੰਜਾਬ, ਚੰਡੀਗੜ੍ਹ, ਰਾਸ਼ਟਰੀ, 🟢 ਭਾਜਪਾ ਦੇਸ਼ ਦੀ ਸਭ ਤੋਂ ਅਮੀਰ ਸਿਆਸੀ ਪਾਰਟੀ, 7...

🟢 ਭਾਜਪਾ ਦੇਸ਼ ਦੀ ਸਭ ਤੋਂ ਅਮੀਰ ਸਿਆਸੀ ਪਾਰਟੀ, 7 ਹਜ਼ਾਰ ਕਰੋੜ ਤੋਂ ਵੱਧ ਦਾ ਬੈਂਕ ਬੈਲੇਂਸ ਅਤੇ ਨਕਦੀ

Admin User - Jan 29, 2025 07:20 AM
IMG

ਨਵੀਂ ਦਿੱਲੀ- ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਭਾਰਤ ਦੀ ਸਭ ਤੋਂ ਅਮੀਰ ਸਿਆਸੀ ਪਾਰਟੀ ਹੈ। ਪਾਰਟੀਆਂ ਤੋਂ ਚੋਣ ਕਮਿਸ਼ਨ ਨੂੰ ਮਿਲੇ ਅੰਕੜਿਆਂ ਮੁਤਾਬਕ ਭਾਜਪਾ ਕੋਲ 7 ਹਜ਼ਾਰ ਕਰੋੜ ਰੁਪਏ (7113.80 ਕਰੋੜ ਰੁਪਏ) ਤੋਂ ਵੱਧ ਦੀ ਨਕਦੀ ਅਤੇ ਬੈਂਕ ਬੈਲੇਂਸ ਹੈ।

ਇਸ ਦੇ ਨਾਲ ਹੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਕੋਲ ਸਿਰਫ਼ 857.15 ਕਰੋੜ ਰੁਪਏ ਹਨ। ਭਾਜਪਾ ਕੋਲ ਕਾਂਗਰਸ ਨਾਲੋਂ ਕਰੀਬ 8.5 ਗੁਣਾ ਜ਼ਿਆਦਾ ਨਕਦੀ ਅਤੇ ਬੈਂਕ ਬੈਲੇਂਸ ਹੈ।

ਅੰਕੜਿਆਂ ਮੁਤਾਬਕ ਭਾਜਪਾ ਨੇ 2023-24 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਰੀਬ 1700 ਕਰੋੜ ਰੁਪਏ ਖਰਚ ਕੀਤੇ ਸਨ। ਇਹ ਖਰਚਾ 2022-23 ਦੇ ਖਰਚੇ ਨਾਲੋਂ 60% ਵੱਧ ਹੈ। ਉਸ ਸਾਲ ਪਾਰਟੀ ਨੇ ਲਗਭਗ 1000 ਕਰੋੜ ਰੁਪਏ ਖਰਚ ਕੀਤੇ ਸਨ।

ਇਸ ਦੇ ਮੁਕਾਬਲੇ ਕਾਂਗਰਸ ਨੇ 2023-24 ਦੀਆਂ ਲੋਕ ਸਭਾ ਚੋਣਾਂ ਦੌਰਾਨ ਲਗਭਗ 600 ਕਰੋੜ ਰੁਪਏ ਖਰਚ ਕੀਤੇ। ਇਹ 2022-23 ਦੇ ਖਰਚੇ ਨਾਲੋਂ ਲਗਭਗ 3 ਗੁਣਾ ਜ਼ਿਆਦਾ ਹੈ। ਉਸ ਸਾਲ ਕਾਂਗਰਸ ਨੇ ਲਗਭਗ 200 ਕਰੋੜ ਰੁਪਏ ਖਰਚ ਕੀਤੇ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.