ਤਾਜਾ ਖਬਰਾਂ
ਨਵੀਂ ਦਿੱਲੀ- ਇੰਗਲੈਂਡ ਨੇ ਤੀਜੇ ਟੀ-20 ਵਿੱਚ ਭਾਰਤ ਨੂੰ 26 ਦੌੜਾਂ ਨਾਲ ਹਰਾਇਆ ਹੈ। ਭਾਰਤ ਨੇ ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ ਵਿੱਚ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇੰਗਲੈਂਡ ਨੇ ਪਹਿਲਾ ਬੱਲੇਬਾਜੀ ਕਰਦੇ ਹੋਏ 9 ਵਿਕਟਾਂ ਗੁਆ ਕੇ 171 ਦੌੜਾਂ ਬਣਾਈਆਂ। ਵਰੁਣ ਚੱਕਰਵਰਤੀ ਨੇ 5 ਵਿਕਟਾਂ ਲਈਆਂ। ਜਵਾਬ 'ਚ ਟੀਮ ਇੰਡੀਆ 9 ਵਿਕਟਾਂ ਗੁਆ ਕੇ 145 ਦੌੜਾਂ ਹੀ ਬਣਾ ਸਕੀ।
ਇੰਗਲੈਂਡ ਵੱਲੋਂ ਬੇਨ ਡਕੇਟ ਨੇ ਅਰਧ ਸੈਂਕੜੇ ਦੀ ਪਾਰੀ ਖੇਡੀ। ਲਿਆਮ ਲਿਵਿੰਗਸਟਨ ਨੇ 43 ਅਤੇ ਜੋਸ ਬਟਲਰ ਨੇ 24 ਦੌੜਾਂ ਬਣਾਈਆਂ। ਭਾਰਤ ਵੱਲੋਂ ਹਾਰਦਿਕ ਪੰਡਯਾ ਨੇ 40 ਅਤੇ ਅਭਿਸ਼ੇਕ ਸ਼ਰਮਾ ਨੇ 24 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਜੈਮੀ ਓਵਰਟਨ ਨੇ 3, ਜੋਫਰਾ ਆਰਚਰ ਅਤੇ ਬ੍ਰਾਈਡਨ ਕਾਰਸ ਨੇ 2-2 ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਨੇ ਤੀਜਾ ਟੀ-20 ਜਿੱਤ ਕੇ ਸੀਰੀਜ਼ ਬਚਾ ਲਈ ਹੈ। ਭਾਰਤ ਅਜੇ ਵੀ 2-1 ਨਾਲ ਅੱਗੇ ਹੈ। ਚੌਥਾ ਮੈਚ 31 ਜਨਵਰੀ ਨੂੰ ਪੁਣੇ 'ਚ ਖੇਡਿਆ ਜਾਵੇਗਾ।
Get all latest content delivered to your email a few times a month.