ਤਾਜਾ ਖਬਰਾਂ
ਨਵੀਂ ਦਿੱਲੀ- ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਆਈਸੀਸੀ ਟੈਸਟ ਪਲੇਅਰ ਆਫ ਦਿ ਈਅਰ ਚੁਣਿਆ ਗਿਆ ਹੈ। ਇੰਗਲੈਂਡ ਦੇ ਜੋ ਰੂਟ, ਹੈਰੀ ਬਰੂਕ ਅਤੇ ਸ਼੍ਰੀਲੰਕਾ ਦੇ ਕਮਿੰਡੂ ਮੈਂਡਿਸ ਵੀ ਇਸ ਦੌੜ ਵਿੱਚ ਸਨ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਬੁਮਰਾਹ ਇਹ ਖਿਤਾਬ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਤੇਜ਼ ਗੇਂਦਬਾਜ਼ ਹਨ। ਉਸ ਨੇ ਪਿਛਲੇ ਸਾਲ 2024 ਵਿੱਚ 71 ਵਿਕਟਾਂ ਲਈਆਂ ਸਨ। ਜਸਪ੍ਰੀਤ ਬੁਮਰਾਹ ਨੇ 14.92 ਦੀ ਸ਼ਾਨਦਾਰ ਔਸਤ ਨਾਲ 71 ਵਿਕਟਾਂ ਲਈਆਂ, 2024 ਵਿੱਚ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਭਾਰਤੀ ਦੇ ਪਹਿਲੇ ਤੇਜ਼ ਗੇਂਦਬਾਜ਼ ਹਨ ।ਬੁਮਰਾਹ ਤੋਂ ਇਲਾਵਾ ਅਫਗਾਨਿਸਤਾਨ ਦੇ ਅਜ਼ਮਤੁੱਲਾ ਨੂੰ ਵਨਡੇ ਪਲੇਅਰ ਆਫ ਦਿ ਈਅਰ ਦਾ ਐਵਾਰਡ ਮਿਲਿਆ। ਹਾਲ ਹੀ 'ਚ ਬਾਰਡਰ-ਗਾਵਸਕਰ ਟਰਾਫੀ ਵਿੱਚ ਬੁਮਰਾਹ ਨੇ 32 ਵਿਕਟਾਂ ਲਈਆਂ ਸਨ।
Get all latest content delivered to your email a few times a month.