ਤਾਜਾ ਖਬਰਾਂ
ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ ਵਿੱਚ ਭਰਤੀ ਯੂਪੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੇ ਇੰਸਪੈਕਟਰ ਸੁਨੀਲ (55) ਦੀ ਮੌਤ ਹੋ ਗਈ ਹੈ। ਉਹ ਸੋਮਵਾਰ ਰਾਤ ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿੱਚ ਹੋਏ ਇੱਕ ਮੁਕਾਬਲੇ ਵਿੱਚ ਬਦਮਾਸ਼ਾਂ ਦੀਆਂ ਗੋਲੀਆਂ ਨਾਲ ਜ਼ਖਮੀ ਹੋ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੇਦਾਂਤਾ 'ਚ ਭਰਤੀ ਕਰਵਾਇਆ ਗਿਆ। ਟੀਮ ਦੀ ਅਗਵਾਈ ਇੰਸਪੈਕਟਰ ਸੁਨੀਲ ਹੀ ਕਰ ਰਹੇ ਸਨ।
ਇਸ ਤੋਂ ਪਹਿਲਾਂ ਮੰਗਲਵਾਰ ਸ਼ਾਮ ਨੂੰ ਉਸ ਦਾ ਆਪਰੇਸ਼ਨ ਕੀਤਾ ਗਿਆ ਸੀ। ਇਸ ਦੌਰਾਨ ਡਾਕਟਰਾਂ ਨੇ ਗੋਲੀਆਂ ਤਾਂ ਕੱਢ ਦਿੱਤੀਆਂ ਸਨ, ਪਰ ਉਸ ਦਾ ਜਿਗਰ ਫਟ ਗਿਆ ਸੀ। ਜਿਸ ਕਾਰਨ ਉਸ ਦੀ ਹਾਲਤ ਵਿਗੜਦੀ ਰਹੀ। ਘਰੌਂਡਾ ਦੇ ਡੀਐਸਪੀ ਮਨੋਜ ਕੁਮਾਰ ਨੇ ਇੰਸਪੈਕਟਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਇੰਸਪੈਕਟਰ ਦੀ ਇਕ ਬੇਟੀ ਅਤੇ ਇਕ ਬੇਟਾ ਹੈ। ਦੋਵੇਂ ਵਿਆਹੇ ਹੋਏ ਹਨ। ਸ਼ਾਮਲੀ ਦੇ ਐਸਪੀ ਰਾਮਸੇਵਕ ਗੌਤਮ ਨੇ ਦੱਸਿਆ ਕਿ ਇੰਸਪੈਕਟਰ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਇੱਕ ਟੀਮ ਨੂੰ ਗੁਰੂਗ੍ਰਾਮ ਭੇਜਿਆ ਗਿਆ ਹੈ।ਦੱਸ ਦਈਏ ਕਿ ਇਸ ਮੁਕਾਬਲੇ 'ਚ STF ਨੇ 4 ਬਦਮਾਸ਼ਾਂ ਨੂੰ ਮਾਰ ਦਿੱਤਾ ਸੀ। ਇਨ੍ਹਾਂ 'ਚੋਂ 3 ਬਦਮਾਸ਼ ਹਰਿਆਣਾ ਦੇ ਸਨ। ਜਿਸ ਵਿੱਚ ਸਤੀਸ਼ ਅਤੇ ਮਨਵੀਰ ਕਰਨਾਲ ਦੇ ਰਹਿਣ ਵਾਲੇ ਸਨ ਜਦਕਿ ਮਨਜੀਤ ਸੋਨੀਪਤ ਦਾ ਰਹਿਣ ਵਾਲਾ ਸੀ। ਚੌਥਾ ਅਪਰਾਧੀ ਅਰਸ਼ਦ ਸਹਾਰਨਪੁਰ ਦਾ ਰਹਿਣ ਵਾਲਾ ਸੀ।ਚਾਰੋਂ ਮੁਸਤਫਾ ਕੱਗਾ ਗੈਂਗ ਨਾਲ ਜੁੜੇ ਹੋਏ ਸਨ। 30 ਮਿੰਟ ਤੱਕ ਚੱਲੇ ਇਸ ਮੁਕਾਬਲੇ ਵਿੱਚ 40 ਤੋਂ ਵੱਧ ਰਾਊਂਡ ਫਾਇਰਿੰਗ ਹੋਈ।
Get all latest content delivered to your email a few times a month.