ਤਾਜਾ ਖਬਰਾਂ
ਨਵੀਂ ਦਿੱਲੀ- ਭਾਰਤ ਅਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਖੇਡਿਆ ਜਾਵੇਗਾ। ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਦੋਵੇਂ ਟੀਮਾਂ 13 ਸਾਲ ਬਾਅਦ ਆਹਮੋ-ਸਾਹਮਣੇ ਹੋਣਗੀਆਂ। ਆਖਰੀ ਵਾਰ ਇੱਥੇ ਦੋਵੇਂ ਟੀਮਾਂ 2011 ਵਿੱਚ ਆਈਆਂ ਸਨ, ਜਦੋਂ ਇੰਗਲੈਂਡ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਕੋਲਕਾਤਾ ਸਟੇਡੀਅਮ 'ਚ ਸ਼ਾਮ 6:30 ਵਜੇ ਟਾਸ ਹੋਵੇਗੀ ਅਤੇ ਮੈਚ ਸ਼ਾਮ 7:00 ਵਜੇ ਸ਼ੁਰੂ ਹੋਵੇਗਾ।
ਦੋਵੇਂ ਟੀਮਾਂ ਸੰਭਾਵਿਤ ਪਲੇਇੰਗ-11
ਭਾਰਤ- ਸੂਰਿਆਕੁਮਾਰ ਯਾਦਵ (ਕਪਤਾਨ), ਅਕਸ਼ਰ ਪਟੇਲ (ਉਪ-ਕਪਤਾਨ), ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਰਿੰਕੂ ਸਿੰਘ, ਹਾਰਦਿਕ ਪੰਡਯਾ, ਨਿਤੀਸ਼ ਕੁਮਾਰ ਰੈਡੀ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ ਅਤੇ ਮੁਹੰਮਦ ਸ਼ਮੀ।
ਇੰਗਲੈਂਡ : ਜੋਸ ਬਟਲਰ (ਕਪਤਾਨ), ਬੇਨ ਡਕੇਟ, ਫਿਲ ਸਾਲਟ (wk), ਹੈਰੀ ਬਰੂਕ, ਲਿਆਮ ਲਿਵਿੰਗਸਟਨ, ਜੈਕਬ ਬੈਥਲ, ਜੈਮੀ ਓਵਰਟਨ, ਗੁਸ ਐਟਕਿੰਸਨ, ਜੋਫਰਾ ਆਰਚਰ, ਆਦਿਲ ਰਸ਼ੀਦ ਅਤੇ ਮਾਰਕ ਵੁੱਡ।
Get all latest content delivered to your email a few times a month.