ਤਾਜਾ ਖਬਰਾਂ
ਮਾਲੇਰਕੋਟਲਾ,22 ਜਨਵਰੀ -(ਭੁਪਿੰਦਰ ਗਿੱਲ)- ਅੱਜ ਸਥਾਨਿਕ ਟਰੱਕ ਯੂਨੀਅਨ ਸੰਦੌੜ ਅਤੇ ਪ੍ਰਾਈਵੇਟ ਟਰਾਲੇ ਦੇ ਠੇਕੇਦਾਰ ਨਾਲ ਉਸ ਵਕ਼ਤ ਸਥਿੱਤੀ ਤਣਾਅਪੂਰਨ ਬਣ ਗਈ ਜਦੋਂ ਸਵੇਰੇ ਤੋਂ ਹੀ ਠੇਕੇਦਾਰ ਨੇ ਆਪਣੇ ਟਰਾਲੇ ਸੰਦੌੜ ਦੇ ਅਨਾਜ ਵੇਅਰ ਹਾਊਸ ਅੱਗੇ ਲਿਆ ਖੜ੍ਹੇ ਕਰ ਦਿੱਤੇ। ਇਸ ਦੀ ਭਿਣਕ ਪੈਂਦਿਆਂ ਹੀ ਟਰੱਕ ਯੂਨੀਅਨ ਸੰਦੋੜ ਦੇ ਪ੍ਰਧਾਨ ਸੰਤੋਖ ਸਿੰਘ ਦਸੌਂਧਾ ਸਿੰਘ ਵਾਲਾ ਦੀ ਅਗਵਾਈ ਵਿੱਚ ਟਰੱਕ ਡਰਾਈਵਰਾਂ ਨੇ ਵੇਅਰ ਹਾਊਸ ਵਿੱਚ ਪਹੁੰਚਣਾ ਸ਼ੁਰੂ ਕਰ ਦਿੱਤਾ ਗਿਆ। ਟਰੱਕ ਯੂਨੀਅਨ ਸੰਦੋੜ ਦੇ ਸਮੂਹ ਡਰਾਈਵਰਾਂ ਨੇ ਠੇਕੇਦਾਰ ਨੂੰ ਕਣਕ ਦੀ ਚੁਕਾਈ ਕਰਨ ਤੋਂ ਰੋਕ ਦਿੱਤਾ । ਉਧਰ ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੰਤੋਖ ਸਿੰਘ ਦਸੋਦਾ ਸਿੰਘ ਵਾਲਾ ਨੇ ਦੱਸਿਆ ਕਿ ਸਾਡਾ ਕਿਸੇ ਵੀ ਠੇਕੇਦਾਰ ਨਾਲ ਰੋਲਾ ਨਹੀਂ, ਅਜੇ ਤੱਕ ਟਰੱਕ ਯੂਨੀਅਨ ਸੰਦੌੜ ਦੀ ਕੋਈ ਵੀ ਅਨਾਜ ਚੁਕਾਈ ਦੀ ਸਪੈਸ਼ਲ ਨਹੀਂ ਲੱਗੀ, ਜਿੱਥੇ ਟਰੱਕ ਡਰਾਈਵਰਾਂ ਦੇ ਪਹਿਲਾਂ ਹੀ ਕੰਮਕਾਜ ਠੱਪ ਪਏ ਹਨ ਉੱਥੇ ਬਾਹਰ ਤੋਂ ਕੋਈ ਵੀ ਵਿਅਕਤੀ ਆਪਣੇ ਟਰਾਲੇ ਵਿੱਚ ਵੇਅਰ ਹਾਊਸ ਤੋਂ ਚੁਕਾਈ ਕਰਕੇ ਲਿਜਾਣਾ ਧੱਕੇਸ਼ਾਹੀ ਹੈ। ਜਦ ਕਿ ਟਰੱਕ ਯੂਨੀਅਨਾਂ ਵੱਲੋਂ ਪਹਿਲਾਂ ਹੀ ਠੇਕੇਦਾਰਾਂ ਦੇ ਟੈਂਡਰਾਂ ਉਪਰ ਸਟੇਅ ਲਈ ਹੋਈ। ਇਸ ਲਈ ਸਾਡੇ ਇਲਾਕੇ ਦੇ ਵੇਅਰ ਹਾਊਸਾਂ ਵਿਚ ਪਿਆ ਅਨਾਜ ਟਰੱਕ ਯੂਨੀਅਨ ਸੰਦੌੜ ਹੀ ਚੁੱਕ ਸਕਦੀ ਹੈ। ਉਧਰ ਠੇਕੇਦਾਰ ਨਾਲ ਵਾਰ ਵਾਰ ਫੋਨ ਕਰਨ ਤੇ ਕੋਈ ਗੱਲਬਾਤ ਨਹੀਂ ਹੋ ਸਕੀ। ਸਵੇਰੇ ਤੋਂ ਚੱਲਦੇ ਰੇੜਕੇ ਨੂੰ ਉਸ ਵਕ਼ਤ ਵਿਰਾਮ ਲੱਗ ਗਿਆ ਜਦੋਂ ਉਪਰੋਕਤ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ। ਇਸ ਮੌਕੇ ਐਸ ਡੀ ਐਮ ਮੈਡਮ ਸੁਰਿੰਦਰ ਕੌਰ ਅਹਿਮਦਗੜ੍ ਨੇ ਟਰੱਕ ਯੂਨੀਅਨ ਸੰਦੌੜ ਦੇ ਟਰੱਕ ਅਪਰੇਟਰਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵੇਅਰ ਹਾਊਸ ਤੋਂ ਟਰੱਕ ਯੂਨੀਅਨ ਸੰਦੌੜ ਵੱਲੋਂ ਹੀ ਸਪੈਸ਼ਲ ਰਾਹੀਂ ਢੋਆ ਢੁਆਈ ਕਰਵਾਏ ਜਾਣ ਤੇ ਮਾਮਲਾ ਨਿਬੇੜ ਦਿੱਤਾ ਗਿਆ ਹੈ।ਉਧਰ ਸਮੂਹ ਟਰੱਕ ਯੂਨੀਅਨ ਸੰਦੌੜ ਦੇ ਅਪਰੇਟਰਾਂ ਨੇ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪੁਲੀਸ ਸਟੇਸ਼ਨ ਸੰਦੌੜ ਦੇ ਮੁੱਖ ਅਫਸਰ ਯਾਦਵਿੰਦਰ ਸਿੰਘ ਕਲਿਆਣ ਵੀ ਹਾਜ਼ਰ ਸਨ।
Get all latest content delivered to your email a few times a month.