ਤਾਜਾ ਖਬਰਾਂ
ਮੁੰਬਈ- ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੂੰ 5 ਦਿਨਾਂ ਬਾਅਦ ਅੱਜ ਮੰਗਲਵਾਰ ਨੂੰ ਲੀਲਾਵਤੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। 15 ਜਨਵਰੀ ਨੂੰ ਕਰੀਬ 2.30 ਵਜੇ ਉਸ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਸੈਫ ਦੀ ਗਰਦਨ ਅਤੇ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਇਸ ਤੋਂ ਬਾਅਦ ਸੈਫ ਆਟੋ ਰਾਹੀਂ ਲੀਲਾਵਤੀ ਹਸਪਤਾਲ ਪਹੁੰਚੇ।
ਸੈਫ ਅਜੇ ਹਸਪਤਾਲ ਤੋਂ ਬਾਹਰ ਨਹੀਂ ਆਏ ਹਨ। ਸੈਫ ਨਾਲ ਬੇਟੀ ਸਾਰਾ ਅਲੀ ਖਾਨ ਅਤੇ ਮਾਂ ਸ਼ਰਮੀਲਾ ਟੈਗੋਰ ਮੌਜੂਦ ਹਨ। ਕੁਝ ਸਮਾਂ ਪਹਿਲਾਂ ਕਰੀਨਾ ਵੀ ਹਸਪਤਾਲ ਪਹੁੰਚੀ ਸੀ, ਮੁਲਾਕਾਤ ਤੋਂ ਬਾਅਦ ਉਹ ਆਪਣੇ ਘਰ ਸਦਗੁਰੂ ਸ਼ਰਨ ਅਪਾਰਟਮੈਂਟ ਲਈ ਰਵਾਨਾ ਹੋਈ ਸੀ। ਸ਼ਰਮੀਲਾ ਅਤੇ ਸਾਰਾ ਸੈਫ ਦੇ ਨਾਲ ਹਨ।ਸੂਤਰਾਂ ਨੇ ਦੱਸਿਆ ਕਿ ਸੈਫ ਹੁਣ ਗੁਰੂਸ਼ਰਨ ਅਪਾਰਟਮੈਂਟ ਵਿਚ ਨਹੀਂ ਰਹੇਗਾ ਜਿੱਥੇ ਉਸ 'ਤੇ ਹਮਲਾ ਹੋਇਆ ਸੀ। ਉਸ ਦੇ ਸਮਾਨ ਨੂੰ ਨੇੜਲੇ ਫਾਰਚੂਨ ਹਾਈਟਸ ਬਿਲਡਿੰਗ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜੋ ਕਿ ਅਦਾਕਾਰ ਦਾ ਦਫ਼ਤਰ ਹੈ।
Get all latest content delivered to your email a few times a month.