ਤਾਜਾ ਖਬਰਾਂ
ਮੋਹਾਲੀ 21 ਜਨਵਰੀ : ਕੋਈ ਫਿਲਮ ਸਾਜ, ਕੋਈ ਕਬੱਡੀ ਵਾਲਾ ਬਾਹਰ ਬੰਦੇ ਛੱਡ ਕੇ ਆਉਂਦਾ, ਇਸ ਤਰ੍ਹਾਂ ਦੀਆਂ ਅਲੱਗ ਅਲੱਗ ਤੋਹਮਤਾਂ ਲੋਕਾਂ ਤੇ ਪਹਿਲਾ ਪਹਿਲ ਲੱਗਦੀਆਂ ਹੀ ਰਹਿੰਦੀਆਂ ਸਨ ਅਤੇ ਫਿਲਮ ਕਬੂਤਰਬਾਜ ਵੀ ਉਸੇ ਵਿਸ਼ੇ ਉੱਤੇ ਆਧਾਰਿਤ ਫਿਲਮ ਹੋਵੇਗੀ, ਇਹ ਗੱਲ ਅੱਜ ਪ੍ਰਸਿੱਧ ਫਿਲਮ ਅਦਾਕਾਰਾ ਮਲਕੀਤ ਸਿੰਘ ਰੌਣੀ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਸੈਕਟਰ 71 ਵਿਖੇ ਸਥਿਤ ਹੋਟਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ ।ਫਿਲਮ ਅਦਾਕਾਰ ਮਲਕੀਤ ਸਿੰਘ ਰੌਣੀ, ਫਿਲਮ ਕਬੂਤਰਬਾਜ ਦੇ ਡਾਇਰੈਕਟਰ ਸੁਖਪਾਲ ਸਿੰਘ ਸਿੱਧੂ ਅਤੇ ਹੋਰਨਾ ਕਲਾਕਾਰਾਂ ਦੇ ਨਾਲ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ, ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਫਿਲਮ ਕਬੂਤਰਬਾਜ ਆਗਾਮੀ 24 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਅੱਜ ਇਸ ਫਿਲਮ ਦਾ ਟਰੇਲਰ ਫਿਲਮ ਦੇ ਕਲਾਕਾਰਾਂ ਨੇ ਰਿਲੀਜ਼ ਕੀਤਾ ਅਤੇ ਪੱਤਰਕਾਰਾਂ ਨਾਲ ਕਬੂਤਰਬਾਜ਼ ਫਿਲਮ ਬਾਰੇ ਜਾਣਕਾਰੀ ਸਾਂਝੀ ਕੀਤੀ,
ਫਿਲਮ ਡਾਇਰੈਕਟਰ ਸੁਖਪਾਲ ਸਿੰਘ ਸਿੱਧੂ ਨੇ ਕਿਹਾ ਕਿ ਇਸ ਫਿਲਮ ਵਿੱਚ ਜੋ ਪੁਰਾਣੇ ਸਮੇਂ ਵਿੱਚ ਲੋਕ ਕਬੂਤਰਬਾਜ਼ੀ ਕਰਦੇ ਸਨ,ਉਸ ਬਾਰੇ ਅੱਜ ਦੀ ਪੀੜੀ ਨੂੰ ਨਹੀਂ ਪਤਾ ਇਸ ਕਰਕੇ ਉਹ ਕਬੂਤਰਬਾਜੀ ਨੂੰ ਨਾਕਰਾਤਮਕ ਸੋਚ ਨਾਲ ਵਿਚਾਰਦੇ ਹਨ , ਜਦਕਿ ਅਜਿਹਾ ਨਹੀਂ ਹੈ ਜਿਸ ਤਰ੍ਹਾਂ ਕਿ ਹੋਰ ਖੇਡਾਂ ਜਿਵੇਂ ਕਿ ਕਬੱਡੀ ਦੀ ਖੇਡ ਹੋ ਗਈ, ਇਸ ਤਰ੍ਹਾਂ ਦੀਆਂ ਅਲੱਗ -ਅਲੱਗ ਖੇਡਾਂ ਹੁੰਦੀਆਂ ਸਨ, ਉਸੇ ਤਰ੍ਹਾਂ ਪੁਰਾਣੇ ਸਮਿਆਂ ਵਿੱਚ ਕਬੂਤਰਬਾਜ਼ੀ ਕੀਤੀ ਜਾਂਦੀ ਸੀ ਜੋ ਕਿ ਪਸ਼ੂ -ਪੰਛੀ ਪ੍ਰੇਮੀ ਹਨ , ਉਹ ਆਪਣੇ ਸ਼ੌਂਕ ਅਨੁਸਾਰ ਖੇਡਾਂ ਖੇਡਦੇ ਸਨ, ਪਰ ਲੋਕ ਇਸ ਨੂੰ ਗਲਤ ਨਜ਼ਰ ਨਾਲ ਦੇਖਦੇ ਹਨ ਕਿ ਜਿਹੜਾ ਕਬੂਤਰਬਾਜ਼ੀ ਕਰਦਾ ਹੈ ਉਹ ਨਿਕੰਮਾ ਅਤੇ ਵਿਹਲਾ ਹੁੰਦਾ ਹੈ ਉਸ ਬਾਰੇ ਸਭ ਦੇ ਵਿਚਾਰ ਨਕਾਰਾਤਮਕ ਹੁੰਦੇ ਹਨ,ਪਰ ਇਸ ਫਿਲਮ ਵਿੱਚ ਦਰਸਾਇਆ ਗਿਆ ਹੈ ਕਿ ਇਹ ਇੱਕ ਸ਼ੌਂਕ ਹੈ ਅਤੇ ਇਹ ਖੇਡ ਦੇ ਤੌਰ ਉੱਤੇ ਖੇਡਿਆ ਜਾਂਦਾ ਹੈ।
ਇਸ ਮੌਕੇ ਤੇ ਨਗਿੰਦਰ ਕੱਕੜ, ਸੰਜੀਵ ਕਲੇਰ, ਦਿਲਾਵਰ ਸਿੰਘ ਸਿੱਧੂ, ਰਾਜਵੀਰ ਸਿੰਘ ਗਰੇਵਾਲ, ਬਲਕਾਰ ਸਿੰਘ ,ਪਾਲੀ ਮਾਂਗਟ ਅਤੇ ਜਸਵਿੰਦਰ ਜੱਸੀ ਵੀ ਹਾਜ਼ਰ ਸਨ।
Get all latest content delivered to your email a few times a month.