ਤਾਜਾ ਖਬਰਾਂ
ਮੁੰਬਈ- ਇਨਕਮ ਟੈਕਸ ਵਿਭਾਗ ਨੇ ਹਾਲ ਹੀ 'ਚ ਰਾਮ ਚਰਨ ਅਤੇ ਕਿਆਰਾ ਅਡਵਾਨੀ ਸਟਾਰਰ ਫਿਲਮ 'ਗੇਮ ਚੇਂਜਰ' ਦੇ ਨਿਰਮਾਤਾ ਦਿਲ ਰਾਜੂ ਦੇ ਹੈਦਰਾਬਾਦ ਦੇ ਘਰ 'ਤੇ ਛਾਪਾ ਮਾਰਿਆ ਹੈ। ਨਿਰਮਾਤਾ ਦੇ ਨਾਲ-ਨਾਲ ਉਸ ਦੀ ਬੇਟੀ ਅਤੇ 8 ਰਿਸ਼ਤੇਦਾਰਾਂ ਦੇ ਘਰਾਂ 'ਤੇ ਵੀ ਛਾਪੇਮਾਰੀ ਕੀਤੀ ਗਈ।ਰਿਪੋਰਟਾਂ ਮੁਤਾਬਕ ਤੇਲੰਗਾਨਾ ਇਨਕਮ ਟੈਕਸ ਵਿਭਾਗ ਨੇ ਟੈਕਸ ਚੋਰੀ ਦੇ ਦੋਸ਼ 'ਚ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਮੰਗਲਵਾਰ ਸਵੇਰੇ ਹੈਦਰਾਬਾਦ 'ਚ ਦਿਲ ਰਾਜੂ ਦੇ ਘਰ 'ਤੇ ਹੋਈ। ਉਸ ਦੇ ਹੋਰ ਟਿਕਾਣਿਆਂ 'ਤੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਦਿਲ ਰਾਜੂ ਦੀ ਬੇਟੀ ਹੰਸੀਤਾ ਰੈੱਡੀ ਅਤੇ ਉਸ ਦੇ ਕਾਰੋਬਾਰੀ ਪਾਰਟਨਰ ਅਤੇ ਨਿਰਮਾਤਾ ਸਿਰੀਸ਼ ਸਮੇਤ 8 ਰਿਸ਼ਤੇਦਾਰਾਂ ਦੀ ਵੀ ਜਾਂਚ ਚੱਲ ਰਹੀ ਹੈ।
ਇਸ ਦੇ ਨਾਲ ਹੀ ਪੁਸ਼ਪਾ 2: ਦ ਰੂਲ ਦੀ ਪ੍ਰੋਡਕਸ਼ਨ ਕੰਪਨੀ ਮੈਤਰੀ ਫਿਲਮ ਮੇਕਰਸ ਦੇ ਟਿਕਾਣਿਆਂ 'ਤੇ ਵੀ ਤਲਾਸ਼ੀ ਲਈ ਜਾ ਰਹੀ ਹੈ। ਇਸ ਪ੍ਰੋਡਕਸ਼ਨ ਹਾਊਸ ਦੇ ਨਿਰਮਾਤਾ ਨਵੀਨ ਯੇਰਨੇਨੀ, ਯਲਾਮਾਨਚਿਲੀ ਰਵੀਸ਼ੰਕਰ ਅਤੇ ਸੀਈਓ ਚੈਰੀ ਵੀ ਜਾਂਚ ਦੇ ਘੇਰੇ ਵਿੱਚ ਹਨ। ਫਿਲਹਾਲ ਛਾਪੇਮਾਰੀ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ।
ਮੀਡੀਆ ਰਿਪੋਰਟਾਂ 'ਚ ਵਿਭਾਗ ਦੇ ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਸ ਆਪਰੇਸ਼ਨ ਲਈ 55 ਟੀਮਾਂ ਬਣਾਈਆਂ ਗਈਆਂ ਹਨ, ਜੋ 8 ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀਆਂ ਹਨ।ਦਿਲ ਰਾਜੂ ਨੇ ਹਾਲ ਹੀ ਵਿੱਚ ਰਾਮ ਚਰਨ ਅਤੇ ਕਿਆਰਾ ਅਡਵਾਨੀ ਸਟਾਰਰ ਫਿਲਮ ਗੇਮ ਚੇਂਜਰ ਦਾ ਨਿਰਮਾਣ ਕੀਤਾ ਹੈ, ਜਿਸਦਾ ਬਜਟ 450 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਹ 14 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਸੰਕ੍ਰਿਤੀਕੀ ਵਾਸਤੂਨਮ ਦੇ ਨਿਰਮਾਤਾ ਵੀ ਹਨ। ਫਿਲਮ ਪਹਿਲਾਂ ਹੀ 100 ਕਰੋੜ ਰੁਪਏ ਦਾ ਕਾਰੋਬਾਰ ਕਰ ਚੁੱਕੀ ਹੈ। ਦਿਲ ਰਾਜੂ ਆਉਣ ਵਾਲੀ ਫਿਲਮ ਥੰਮੂਡੂ ਦੇ ਨਿਰਮਾਤਾ ਵੀ ਹਨ।
Get all latest content delivered to your email a few times a month.