ਤਾਜਾ ਖਬਰਾਂ
ਚੰਡੀਗੜ੍ਹ:- ਚੰਡੀਗੜ੍ਹ ਮੇਅਰ ਦੀ ਚੋਣ ਸਬੰਧੀ ਨੋਟੀਫਿਕੇਸ਼ਨ ਅੱਜ ਯਾਨੀ ਮੰਗਲਵਾਰ ਨੂੰ ਜਾਰੀ ਹੋ ਸਕਦਾ ਹੈ। ਇਸ ਵਿੱਚ ਚੋਣਾਂ ਦੀ ਨਵੀਂ ਤਰੀਕ ਦਾ ਐਲਾਨ ਹੋ ਸਕਦਾ ਹੈ। ਹਾਈ ਕੋਰਟ ਨੇ ਡੀਸੀ ਨੂੰ ਅਗਲੀਆਂ ਚੋਣਾਂ ਦੀ ਤਰੀਕ ਆਪਣੀ ਨਿਗਰਾਨੀ ਹੇਠ ਤੈਅ ਕਰਨ ਦੇ ਨਿਰਦੇਸ਼ ਦਿੱਤੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਚੋਣਾਂ ਦੀਆਂ ਤਰੀਕਾਂ 30 ਅਤੇ 31 ਜਨਵਰੀ ਨੂੰ ਹੋਣ ਦਾ ਅਨੁਮਾਨ ਹੈ। ਮੌਜੂਦਾ ਮੇਅਰ ਕੁਲਦੀਪ ਕੁਮਾਰ ਦਾ ਕਾਰਜਕਾਲ 29 ਤਰੀਕ ਨੂੰ ਖਤਮ ਹੋ ਰਿਹਾ ਹੈ, ਇਸ ਲਈ ਇਸ ਤੋਂ ਬਾਅਦ ਦੀਆਂ ਤਰੀਕਾਂ ਨੂੰ ਚੋਣਾਂ ਲਈ ਢੁਕਵਾਂ ਮੰਨਿਆ ਜਾ ਰਿਹਾ ਹੈ। ਚੋਣਾਂ ਦੀ ਨਵੀਂ ਤਰੀਕ ਡੀਸੀ ਨੂੰ ਤੈਅ ਕਰਨੀ ਪਵੇਗੀ।
ਜੇਕਰ ਅੱਜ ਹਾਈਕੋਰਟ ਦੇ ਹੁਕਮ ਆਮ ਆਦਮੀ ਪਾਰਟੀ ਤੱਕ ਪੁੱਜਦੇ ਹਨ ਤਾਂ ਉਹ ਜਲਦੀ ਹੀ ਆਪਣਾ ਮੇਅਰ ਉਮੀਦਵਾਰ ਖੜ੍ਹਾ ਕਰ ਸਕਦੇ ਹਨ। ਆਮ ਆਦਮੀ ਪਾਰਟੀ ਵੱਲੋਂ ਮੇਅਰ ਦੀ ਨਾਮਜ਼ਦਗੀ ਦੀ ਸੰਭਾਵਿਤ ਮਿਤੀ 27 ਤਰੀਕ ਹੈ।
Get all latest content delivered to your email a few times a month.