ਤਾਜਾ ਖਬਰਾਂ
ਨਵੀਂ ਦਿੱਲੀ- ਅੱਜ ਮਹਾਕੁੰਭ ਮੇਲੇ ਦਾ 9ਵਾਂ ਦਿਨ ਹੈ। ਸਵੇਰੇ 8 ਵਜੇ ਤੱਕ 16 ਲੱਖ ਲੋਕ ਇਸ਼ਨਾਨ ਕਰ ਚੁੱਕੇ ਹਨ। ਹੁਣ ਤੱਕ 9 ਕਰੋੜ ਤੋਂ ਵੱਧ ਸ਼ਰਧਾਲੂ ਇਸ਼ਨਾਨ ਕਰ ਚੁੱਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਉਪ ਪ੍ਰਧਾਨ ਜਗਦੀਪ ਧਨਖੜ 1 ਫਰਵਰੀ ਨੂੰ, ਪੀਐੱਮ ਨਰਿੰਦਰ ਮੋਦੀ 5 ਨੂੰ ਅਤੇ ਪਰਾਸ਼ਟਰਪਤੀ ਦ੍ਰੋਪਦੀ ਮੁਰਮੂ 10 ਫਰਵਰੀ ਨੂੰ ਮਹਾਕੁੰਭ ਵਿੱਚ ਆਉਣਗੇ।
ਦੱਸ ਦੇਈਏ ਕਿ ਅੱਜ ਕਾਰੋਬਾਰੀ ਗੌਤਮ ਅਡਾਨੀ ਮਹਾਕੁੰਭ ਮੇਲੇ 'ਚ ਆਉਣਗੇ।ਇਸ ਦੌਰਾਨ ਉਹ ਇਸਕਾਨ ਪੰਡਾਲ ਵਿੱਚ ਭੰਡਾਰੇ ਦਾ ਆਯੋਜਨ ਕਰਨਗੇ। ਨਾਲ ਹੀ, ਤ੍ਰਿਵੇਣੀ ਵਿੱਚ ਪੂਜਾ ਕਰਨ ਤੋਂ ਬਾਅਦ, ਹਨੂੰਮਾਨ ਜੀ ਦੇ ਦਰਸ਼ਨ ਕਰਨਗੇ । ਇਸ ਸਾਲ ਅਡਾਨੀ ਗਰੁੱਪ ਇਸਕੋਨ ਅਤੇ ਗੀਤਾ ਪ੍ਰੈਸ ਦੇ ਸਹਿਯੋਗ ਨਾਲ ਮਹਾਕੁੰਭ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸੇਵਾ ਵਿੱਚ ਜੁਟਿਆ ਹੋਇਆ ਹੈ। ਅਡਾਨੀ ਗਰੁੱਪ ਇਸਕੋਨ ਦੇ ਸਹਿਯੋਗ ਨਾਲ ਹਰ ਰੋਜ਼ 1 ਲੱਖ ਸ਼ਰਧਾਲੂਆਂ ਨੂੰ ਮਹਾਪ੍ਰਸਾਦ ਵੰਡ ਰਿਹਾ ਹੈ।ਇਸ ਤੋਂ ਇਲਾਵਾ ਅਡਾਨੀ ਗਰੁੱਪ ਗੀਤਾ ਪ੍ਰੈੱਸ ਦੇ ਸਹਿਯੋਗ ਨਾਲ 1 ਕਰੋੜ ਆਰਤੀ ਸੰਗ੍ਰਹਿ ਵੰਡ ਰਿਹਾ ਹੈ।
Get all latest content delivered to your email a few times a month.