ਤਾਜਾ ਖਬਰਾਂ
ਕੋਲਕਾਤਾ- ਕੋਲਕਾਤਾ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਸੰਜੇ ਰਾਏ ਨੂੰ ਸੋਮਵਾਰ ਨੂੰ ਸਿਆਲਦਾਹ ਅਦਾਲਤ ਨੇ ਉਮਰ ਕੈਦ (ਮੌਤ ਤੱਕ ਜੇਲ੍ਹ) ਦੀ ਸਜ਼ਾ ਸੁਣਾਈ। ਇਸ ਫੈਸਲੇ ਖਿਲਾਫ ਮਮਤਾ ਸਰਕਾਰ ਮੰਗਲਵਾਰ ਨੂੰ ਹਾਈ ਕੋਰਟ ਪਹੁੰਚੀ। ਮੀਡੀਆ ਰਿਪੋਰਟਾ ਮੁਤਾਬਕ ਬੰਗਾਲ ਸਰਕਾਰ ਨੇ ਸਿਆਲਦਾਹ ਅਦਾਲਤ ਦੇ ਫੈਸਲੇ ਦੇ ਖਿਲਾਫ ਪਟੀਸ਼ਨ 'ਚ ਕਿਹਾ- ਦੋਸ਼ੀ ਸੰਜੇ ਰਾਏ ਦੀ ਉਮਰ ਕੈਦ ਦੀ ਸਜ਼ਾ ਸਹੀ ਨਹੀਂ ਹੈ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਦਰਅਸਲ, ਸਿਆਲਦਾਹ ਅਦਾਲਤ ਦੇ ਜੱਜ ਅਨਿਰਬਾਨ ਦਾਸ ਨੇ ਸੋਮਵਾਰ ਦੁਪਹਿਰ 2:45 ਵਜੇ ਸਜ਼ਾ ਸੁਣਾਉਂਦੇ ਹੋਏ ਕਿਹਾ ਸੀ, 'ਇਹ ਦੁਰਲੱਭ ਕੇਸ ਨਹੀਂ ਹੈ। ਇਸ ਲਈ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ।
ਇਸ ਤੋਂ ਬਾਅਦ ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ- ਮੈਨੂੰ ਭਰੋਸਾ ਹੈ ਕਿ ਇਹ ਦੁਰਲੱਭ ਕੇਸਾਂ ਵਿੱਚੋਂ ਸਭ ਤੋਂ ਦੁਰਲੱਭ ਮਾਮਲਾ ਹੈ ਜਿਸ ਲਈ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਅਦਾਲਤ ਕਿਵੇਂ ਕਹਿ ਸਕਦੀ ਹੈ ਕਿ ਇਹ ਦੁਰਲੱਭ ਕੇਸਾਂ ਵਿੱਚੋਂ ਨਹੀਂ ਹੈ? ਮਮਤਾ ਨੇ ਅੱਗੇ ਲਿਖਿਆ, ਉਨ੍ਹਾਂ ਦੀ ਸਰਕਾਰ ਸਿਆਲਦਾਹ ਕੋਰਟ ਦੇ ਫੈਸਲੇ ਦੇ ਖਿਲਾਫ ਹਾਈ ਕੋਰਟ ਵਿੱਚ ਅਪੀਲ ਕਰੇਗੀ।
Get all latest content delivered to your email a few times a month.