ਤਾਜਾ ਖਬਰਾਂ
ਹਿਸਾਰ- ਸਾਬਕਾ ਵਿਧਾਇਕ ਕਰਮ ਸਿੰਘ ਡਾਂਗਰਾ ਨੇ 104 ਸਾਲ ਦੀ ਉਮਰ 'ਚ ਮੰਗਲਵਾਰ ਸਵੇਰੇ ਹਰਿਆਣਾ ਦੇ ਹਿਸਾਰ ਦੇ ਜਿੰਦਲ ਹਸਪਤਾਲ ਵਿੱਚ ਆਖਰੀ ਸਾਹ ਲਿਆ। ਦੋ ਦਿਨਾਂ ਤੋਂ ਖਰਾਬ ਸਿਹਤ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਦੱਸਣਯੋਗ ਹੈ ਕਿ 14 ਅਗਸਤ 1920 ਨੂੰ ਪਿੰਡ ਡਾਂਗਰਾ ਵਿੱਚ ਜਨਮੇ ਕਰਮ ਸਿੰਘ ਨੇ 1963 ਵਿੱਚ ਪਿੰਡ ਦੇ ਸਰਪੰਚ ਬਣ ਕੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਇਮਾਨਦਾਰੀ ਅਤੇ ਮਿਹਨਤ ਸਦਕਾ ਉਹ ਕਈ ਸਾਲ ਸਰਪੰਚ ਰਹੇ।
ਜਾਣਕਾਰੀ ਅਨੁਸਾਰ ਕਰਮ ਸਿੰਘ ਡਾਂਗਰਾ ਨੇ 1977 ਵਿਚ ਜਨਤਾ ਪਾਰਟੀ ਦੀ ਟਿਕਟ 'ਤੇ ਫਤਿਹਾਬਾਦ ਜ਼ਿਲ੍ਹੇ ਦੀ ਟੋਹਾਣਾ ਵਿਧਾਨ ਸਭਾ ਸੀਟ ਤੋਂ ਚੋਣ ਜਿੱਤੀ ਸੀ। 1982 ਵਿੱਚ ਉਹ ਜਨਤਾ ਪਾਰਟੀ ਦੇ ਹਿਸਾਰ ਜ਼ਿਲ੍ਹਾ ਪ੍ਰਧਾਨ ਬਣੇ। ਸਾਦਾ ਜੀਵਨ ਬਤੀਤ ਕਰਨ ਵਾਲੇ ਕਰਮ ਸਿੰਘ ਡਾਂਗਰਾ ਪੂਰੇ ਇਲਾਕੇ ਵਿੱਚ ਇੱਕ ਇਮਾਨਦਾਰ ਆਗੂ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਡਾਂਗਰਾ ਵਿਖੇ ਬਾਅਦ ਦੁਪਹਿਰ 3 ਵਜੇ ਕੀਤਾ ਜਾਵੇਗਾ।
Get all latest content delivered to your email a few times a month.