ਤਾਜਾ ਖਬਰਾਂ
ਚੰਡੀਗੜ੍ਹ:- ਪੰਜਾਬ ਦੇ ਸੀਨੀਅਰ ਆਈਏਐਸ ਅਧਿਕਾਰੀ ਕੇ ਸ਼ਿਵਾ ਪ੍ਰਸ਼ਾਦਿ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ । ਪੰਜਾਬ ਦੇ ਮੁੱਖ ਮੰਤਰੀ ਦਫਤਰ ਵੱਲੋਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਉਸਨੇ (VRS) ਅਸਤੀਫਾ ਦੇ ਦਿੱਤਾ ਹੈ ਜਿਸ ਨੂੰ ਪੰਜਾਬ ਸਰਕਾਰ ਨੇ ਮਨਜ਼ੂਰ ਕਰਕੇ ਅਗਲੇਰੀ ਕਾਰਵਾਈ ਲਈ ਕੇਂਦਰ ਸਰਕਾਰ ਨੂੰ ਉਸਦੀ ਫਾਈਲ ਭੇਜ ਦਿੱਤੀ ਹੈ। ਦੱਸ ਦਈਏ ਕਿ ਸ੍ਰੀ ਕੇ ਸਿਵਾ ਪ੍ਰਸਾਦਿ 1993 ਬੈਚ ਦੇ ਅਧਿਕਾਰੀ ਹਨ ਤੇ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਹਨ। ਉਹਨਾਂ ਦੀ ਸੇਵਾ ਮੁਕਤੀ 2030 ਹੋਣੀ ਸੀ ਪਰ ਉਹ ਪਹਿਲਾਂ ਹੀ VRS ਲੈ ਗਏ ਹਨ ।
ਕੇ ਸ਼ਿਵਾ ਪ੍ਰਸ਼ਾਦਿ ਵਲੋਂ ਗੀਤਾ ਆਚਰਨ ਤੇ ਆਰਟੀਕਲ ਵੀ ਲਿਖੇ ਜਾਂਦੇ ਹਨ ਤੇ ਉਹਨਾਂ ਵੱਲੋਂ ਕਈ ਭਾਸ਼ਾਵਾਂ ਚ ਕਿਤਾਬ ਵੀ ਛਪਾਈ ਗਈ ਹੈ। ਉੱਧਰ ਚਰਚਾ ਇਹ ਵੀ ਹੈ ਕਿ ਧਾਰਮਿਕ ਰੁਚੀ ਕਾਰਨ ਕਿਤੇ ਕੇ ਸਿਵਾ ਪ੍ਰਸ਼ਾਦਿ ਮਹਾਂ-ਕੁੰਭ ਦੇ ਦੌਰਾਨ ਪੰਜ ਸਾਲ ਪਹਿਲਾਂ ਹੀ ਨੌਕਰੀ ਛੱਡ ਕੇ ਤਪੱਸਿਆ ਤਾਂ ਨਹੀਂ ਕਰਨ ਜਾ ਰਹੇ ? ਜਦਕਿ ਹਾਲ ਵਿੱਚ ਹੀ IIT ਇੰਜੀਨੀਅਰ ਵੱਲੋਂ ਮਹਾ ਕੁੰਭ ਦੌਰਾਨ ਆਪਣੇ ਆਪ ਨੂੰ ਸਾਧ ਜੀਵਨ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਉਸਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਟਰੈਂਡ ਵਿੱਚ ਹਨ ।
Get all latest content delivered to your email a few times a month.