ਤਾਜਾ ਖਬਰਾਂ
ਚੰਡੀਗੜ੍ਹ- ਹਰਿਆਣਾ ਦੇ ਸਾਬਕਾ ਮੰਤਰੀ ਕ੍ਰਿਪਾਰਾਮ ਪੂਨੀਆ ਦਾ ਦਿਹਾਂਤ ਹੋ ਗਿਆ ਹੈ। 89 ਸਾਲ ਦੀ ਉਮਰ 'ਚ ਉਨ੍ਹਾਂ ਨੇ ਪੰਚਕੂਲਾ ਸਥਿਤ ਆਪਣੀ ਰਿਹਾਇਸ਼ 'ਤੇ ਆਖਰੀ ਸਾਹ ਲਏ ਹਨ । ਪੂਨੀਆ ਲੰਬੇ ਸਮੇਂ ਤੋਂ ਬਿਮਾਰ ਸਨ।ਉਹ ਮੂਲ ਰੂਪ ਵਿੱਚ ਝੱਜਰ ਦੇ ਪਿੰਡ ਸਾਲਹਵਾਸ ਦਾ ਰਹਿਣ ਵਾਲੇ ਸੀ। ਦੱਸ ਦੇਈਏ ਕਿ ਕ੍ਰਿਪਾਰਾਮ ਪੁਨੀਆ ਦੇ 5 ਬੇਟੇ ਅਤੇ ਇਕ ਬੇਟੀ ਹੈ। ਉਸ ਦਾ ਭਰਾ ਬੀ ਐਲ ਪੂਨੀਆ ਰਾਜ ਸਭਾ ਮੈਂਬਰ ਹੈ।
ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ ਸੁਨੀਲ ਨੇ ਮੀਡੀਆ ਨੂੰ ਆਪਣੇ ਪਿਤਾ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਉਹ ਦੇਵੀ ਲਾਲ ਸਰਕਾਰ ਵਿੱਚ ਪਹਿਲੀ ਵਾਰ ਚੋਣ ਜਿੱਤ ਕੇ ਉਦਯੋਗ ਮੰਤਰੀ ਬਣੇ ਸਨ। ਸੁਨੀਲ ਨੇ ਦੱਸਿਆ ਕਿ ਉਸ ਦੇ ਪਿਤਾ 1964 ਵਿੱਚ ਪੰਜਾਬ ਹਰਿਆਣਾ ਦੇ ਪਹਿਲੇ ਡਾਇਰੈਕਟ ਆਈ.ਪੀ.ਐਸ. ਅਧਿਕਾਰੀ ਨਿਯੁਕਤ ਹੋਏ ਸਨ।ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਮਨੀਮਾਜਰਾ ਸਥਿਤ ਸ਼ਿਵਪੁਰੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।
Get all latest content delivered to your email a few times a month.