ਤਾਜਾ ਖਬਰਾਂ
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅੱਜ ਹੋਈਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਨਤੀਜਿਆਂ ਵਿੱਚ ਸਭ ਤੋਂ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਲੱਗਿਆ ਹੈ। ਦਾਦੂਵਾਲ ਵਾਰਡ ਨੰਬਰ 35 ਕਾਲਾਂਵਾਲੀ ਸੀਟ ਤੋਂ ਉਮੀਦਵਾਰ ਖੜੇ ਹੋਏ ਹਨ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦਾਦੂਵਾਲ ਨੂੰ ਪਿੰਡ ਕਾਲਾਂਵਾਲੀ ਦੇ 28 ਸਾਲਾ ਨੌਜਵਾਨ ਐਡਵੋਕੇਟ ਭਾਈ ਵਿੰਦਰ ਸਿੰਘ ਖਾਲਸਾ ਨੇ 1771 ਵੋਟਾਂ ਨਾਲ ਹਾਰ ਦਿੱਤੀ।
ਉਧਰ, ਵਾਰਡ ਨੰਬਰ 10 ਤੋਂ ਹਰਿਆਣਾ ਸਿੱਖ ਪੰਥਕ ਦਲ ਦੇ ਪ੍ਰਧਾਨ ਬਲਦੇਵ ਸਿੰਘ ਕਿਆਮਪੁਰੀ ਨੇ 249 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨਾਲ ਜਸਬੀਰ ਕੌਰ ਮਸਾਣਾ ਨੇ ਵੀ ਜਿੱਤ ਹਾਸਲ ਕੀਤੀ ਹੈ।
Get all latest content delivered to your email a few times a month.