ਤਾਜਾ ਖਬਰਾਂ
ਹਰਿਆਣਾ ਦੀ ਓਲੰਪਿਕ ਤਮਗਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਉਸਨੂੰ ਸਮੇਂ ਗਹਿਰਾ ਸਦਮਾ ਲੱਗਿਆ, ਜਦੋ ਉਨ੍ਹਾਂ ਦੇ ਮਾਮਾ ਅਤੇ ਨਾਨੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਐਤਵਾਰ ਸਵੇਰੇ ਕਰੀਬ 9.30 ਵਜੇ ਚਰਖੀ ਦਾਦਰੀ ਦੇ ਮਹਿੰਦਰਗੜ੍ਹ ਬਾਈਪਾਸ ਰੋਡ 'ਤੇ ਵਾਪਰਿਆ। ਮਨੂ ਭਾਕਰ ਦਾ ਮਾਮਾ ਸਕੂਟੀ 'ਤੇ ਡਿਊਟੀ ਲਈ ਜਾ ਰਿਹਾ ਸੀ। ਉਸ ਦੀ ਮਾਂ ਉਸ ਦੇ ਨਾਲ ਸਵਾਰ ਸੀ। ਉਹ ਆਪਣੀ ਮਾਂ ਨੂੰ ਦੂਜੇ ਭਰਾ ਕੋਲ ਛੱਡਣ ਜਾ ਰਹੇ ਸੀ ।
ਉਸ ਦੇ ਘਰ ਤੋਂ 150 ਮੀਟਰ ਦੂਰ ਇੱਕ ਬ੍ਰੇਜ਼ਾ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਪਲਟ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਨੂ ਭਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਵਾਹਨ ਚਾਲਕ ਫਰਾਰ ਹੋ ਗਿਆ ਹੈ। ਪੁਲੀਸ ਨੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਸਿਟੀ ਥਾਣਾ ਇੰਚਾਰਜ ਸਮੇਤ ਪੁਲਸ ਮੌਕੇ 'ਤੇ ਪਹੁੰਚ ਕੇ ਜਾਂਚ 'ਚ ਜੁਟੀ ਹੋਈ ਹੈ।
ਦੱਸਣਯੋਗ ਹੈ ਕਿ ਸਿਰਫ 2 ਦਿਨ ਪਹਿਲਾਂ, ਮਨੂ ਭਾਕਰ ਨੂੰ ਦਿੱਲੀ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਜਿਸ ਤੋਂ ਬਾਅਦ ਘਰ 'ਚ ਖੁਸ਼ੀ ਦਾ ਮਾਹੌਲ ਸੀ ਪਰ ਹੁਣ ਇਸ ਹਾਦਸੇ ਤੋਂ ਬਾਅਦ ਘਰ 'ਚ ਸੋਗ ਦੀ ਲਹਿਰ ਦੌੜ ਰਹੀ ਹੈ। ਮਨੂ ਭਾਕਰ ਵੀ ਦਾਦਰੀ ਪਹੁੰਚ ਸਕਦੇ ਹਨ।
Get all latest content delivered to your email a few times a month.