ਤਾਜਾ ਖਬਰਾਂ
ਨਵੀਂ ਦਿੱਲੀ- ਦੇਸ਼ ਦੇ ਕਈ ਸੂਬਿਆਂ 'ਚ ਠੰਡ ਲਗਾਤਾਰ ਪੈ ਰਹੀ ਹੈ। ਐਤਵਾਰ ਸਵੇਰੇ 17 ਸੂਬਿਆਂ 'ਚ ਸੰਘਣੀ ਧੁੰਦ ਵੀ ਦੇਖਣ ਨੂੰ ਮਿਲੀ। ਵਿਜ਼ੀਬਿਲਟੀ ਘੱਟ ਹੋਣ ਕਾਰਨ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਸਨ। ਇਸ ਦੇ ਨਾਲ ਹੀ ਹਵਾਈ ਸੇਵਾ ਵੀ ਪ੍ਰਭਾਵਿਤ ਹੋਈ।
ਯੂਪੀ ਵਿੱਚ 14 ਟਰੇਨਾਂ ਦੇਰੀ ਨਾਲ ਚੱਲੀਆਂ, ਜਦਕਿ ਦਿੱਲੀ ਦੇ ਵੱਖ-ਵੱਖ ਸਟੇਸ਼ਨਾ ਤੋਂ ਚੱਲਣ ਵਾਲੀਆਂ 41 ਟ੍ਰੇਨਾਂ ਦੇਰ ਨਾਲ ਚਲੀਆਂ ਹਨ। ਇਸ ਦੇ ਨਾਲ ਹੀ 2 ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਧੁੰਦ ਕਾਰਨ ਦਿੱਲੀ ਤੋਂ ਪ੍ਰਯਾਗਰਾਜ ਮਹਾਕੁੰਭ ਜਾ ਰਹੀ ਟੂਰਿਸਟ ਬੱਸ ਕਾਨਪੁਰ-ਪ੍ਰਯਾਗਰਾਜ ਹਾਈਵੇ 'ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ 'ਚ 10 ਲੋਕ ਜ਼ਖਮੀ ਹੋ ਗਏ।
ਹਰਿਆਣਾ ਵਿੱਚ ਵਿਜ਼ੀਬਿਲਟੀ ਘਟ ਕੇ 5 ਮੀਟਰ ਰਹਿ ਗਈ ਹੈ। ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਵੀ 50 ਮੀਟਰ ਤੋਂ ਵੱਧ ਦੂਰ ਤੱਕ ਦੇਖਣਾ ਮੁਸ਼ਕਲ ਹੋ ਰਿਹਾ ਸੀ। ਮੱਧ ਪ੍ਰਦੇਸ਼ ਵਿੱਚ ਸਭ ਤੋਂ ਘੱਟ ਤਾਪਮਾਨ ਸ਼ਾਹਡੋਲ ਵਿੱਚ 4.6 ਡਿਗਰੀ ਦਰਜ ਕੀਤਾ ਗਿਆ।
ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਨ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ ਡਿੱਗ ਰਿਹਾ ਹੈ। ਕੇਲੋਂਗ ਵਿੱਚ ਤਾਪਮਾਨ ਮਨਫ਼ੀ 9 ਡਿਗਰੀ ਦਰਜ ਕੀਤਾ ਗਿਆ। ਅਟਲ ਸੁਰੰਗ ਲਗਾਤਾਰ ਦੂਜੇ ਦਿਨ ਵੀ ਬੰਦ ਰਹੀ।
Get all latest content delivered to your email a few times a month.