ਤਾਜਾ ਖਬਰਾਂ
ਮੁੰਬਈ- ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ 'ਤੇ ਹਮਲੇ ਦੇ ਮਾਮਲੇ 'ਚ ਪੁਲਸ ਨੇ ਸ਼ਨੀਵਾਰ ਨੂੰ ਛੱਤੀਸਗੜ੍ਹ ਦੇ ਦੁਰਗ ਤੋਂ ਇਕ ਸ਼ੱਕੀ ਨੂੰ ਹਿਰਾਸਤ 'ਚ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਆਰਪੀਐਫ ਦੇ ਇੰਚਾਰਜ ਸੰਜੀਵ ਸਿਨਹਾ ਮੁਤਾਬਕ ਸ਼ੱਕੀ ਨੂੰ ਸ਼ਾਲੀਮਾਰ ਗਿਆਨੇਸ਼ਵਰੀ ਐਕਸਪ੍ਰੈਸ ਤੋਂ ਫੜਿਆ ਗਿਆ। ਇਹ ਵਿਅਕਤੀ ਜਨਰਲ ਡੱਬੇ ਵਿੱਚ ਬੈਠਾ ਸੀ। ਮੁੰਬਈ ਤੋਂ ਭੇਜੀਆਂ ਗਈਆਂ ਤਸਵੀਰਾਂ ਦੇ ਆਧਾਰ 'ਤੇ ਇਸ ਦੀ ਪਛਾਣ ਕੀਤੀ ਗਈ। ਟੀਮ ਮੁੰਬਈ ਤੋਂ ਰਾਤ 8 ਵਜੇ ਦੁਰਗ ਪਹੁੰਚੇਗੀ।
ਪੁਲਿਸ ਹੁਣ ਤੱਕ ਕਰੀਬ 50 ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਮਾਮਲੇ ਵਿੱਚ 35 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਮੁਲਜ਼ਮਾਂ ਬਾਰੇ ਸੁਰਾਗ ਲੱਭਣ ਵਿੱਚ ਰੁੱਝੀਆਂ ਹੋਈਆਂ ਹਨ।
ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਕਰੀਨਾ ਕਪੂਰ ਦਾ ਬਿਆਨ ਦਰਜ ਕੀਤਾ ਗਿਆ। ਪਰ ਇਹ ਬਿਆਨ ਸ਼ਨੀਵਾਰ ਸਵੇਰੇ ਸਾਹਮਣੇ ਆਇਆ। ਕਰੀਨਾ ਨੇ ਦੱਸਿਆ ਕਿ ਸੈਫ ਨੇ ਘਰ 'ਚ ਔਰਤਾਂ ਅਤੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਨ੍ਹਾਂ ਨੇ ਦਖਲ ਦਿੱਤਾ ਤਾਂ ਹਮਲਾਵਰ ਜਹਾਂਗੀਰ (ਕਰੀਨਾ-ਸੈਫ ਦਾ ਛੋਟਾ ਬੇਟਾ) ਤੱਕ ਨਹੀਂ ਪਹੁੰਚ ਸਕਿਆ। ਉਸ ਨੇ ਘਰੋਂ ਕੁਝ ਵੀ ਚੋਰੀ ਨਹੀਂ ਕੀਤਾ।ਅਦਾਕਾਰਾ ਦੇ ਬਿਆਨ ਤੋਂ ਬਾਅਦ ਪੁਲਿਸ ਨੇ ਬਾਂਦਰਾ ਸਥਿਤ ਸਤਿਗੁਰੂ ਸ਼ਰਨ ਬਿਲਡਿੰਗ, ਜਿੱਥੇ ਸੈਫ ਰਹਿੰਦੇ ਹਨ ਅਤੇ ਕਰਿਸ਼ਮਾ ਦੀ ਖਾਰ ਸਥਿਤ ਰਿਹਾਇਸ਼ 'ਤੇ ਸੁਰੱਖਿਆ ਵਧਾ ਦਿੱਤੀ ਹੈ।
Get all latest content delivered to your email a few times a month.