ਤਾਜਾ ਖਬਰਾਂ
ਨਵੀਂ ਦਿੱਲੀ- ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨਵ- ਨਿਯੁਕਤ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਜਾਣਗੇ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਇਹ ਜਾਣਕਾਰੀ ਟਰੰਪ ਦੇ ਸਹੁੰ ਚੁੱਕ ਪ੍ਰੋਗਰਾਮ ਨਾਲ ਜੁੜੇ ਇੱਕ ਅਧਿਕਾਰੀ ਨੇ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਬਾਨੀ 18 ਜਨਵਰੀ ਨੂੰ ਵਾਸ਼ਿੰਗਟਨ ਡੀਸੀ ਪਹੁੰਚਣਗੇ। ਰਿਪੋਰਟ ਮੁਤਾਬਕ ਅੰਬਾਨੀ ਜੋੜੇ ਨੂੰ ਸਹੁੰ ਚੁੱਕ ਸਮਾਗਮ 'ਚ ਅਹਿਮ ਸੀਟ ਮਿਲੇਗੀ। ਉਹ ਟਰੰਪ ਕੈਬਨਿਟ ਦੇ ਨਾਮਜ਼ਦ ਮੈਂਬਰਾਂ ਅਤੇ ਚੁਣੇ ਹੋਏ ਅਧਿਕਾਰੀਆਂ ਨਾਲ ਬੈਠਣਗੇ। ਇਸ ਤੋਂ ਇਲਾਵਾ ਕੈਬਨਿਟ ਦਾ ਸਵਾਗਤ ਸਮਾਰੋਹ ਅਤੇ ਉਪ ਰਾਸ਼ਟਰਪਤੀ ਦਾ ਡਿਨਰ ਵੀ ਹੋਵੇਗਾ, ਜਿਸ 'ਚ ਅੰਬਾਨੀ ਪਰਿਵਾਰ ਸ਼ਾਮਲ ਹੋਵੇਗਾ। ਨੀਤਾ ਅਤੇ ਮੁਕੇਸ਼ ਅੰਬਾਨੀ 19 ਨਵੰਬਰ ਦੀ ਰਾਤ ਨੂੰ ਰਾਸ਼ਟਰਪਤੀ ਟਰੰਪ ਅਤੇ ਉਪ ਰਾਸ਼ਟਰਪਤੀ ਜੇਡੀ ਵੈਨਸ ਨਾਲ ਕੈਂਡਲ ਲਾਈਟ ਡਿਨਰ ਵਿੱਚ ਸ਼ਾਮਲ ਹੋਣਗੇ।
ਸਹੁੰ ਚੁੱਕ ਸਮਾਗਮ ਦੌਰਾਨ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਉਹ 2017 ਤੋਂ 2021 ਦਰਮਿਆਨ 45ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾ ਚੁੱਕੇ ਹਨ।
Get all latest content delivered to your email a few times a month.