ਤਾਜਾ ਖਬਰਾਂ
ਰਾਜਸਥਾਨ- ਰਾਜਸਥਾਨ ਦੇ ਦੌਸਾ 'ਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੇ ਕਾਫਲੇ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਦੁਪਹਿਰ ਕਰੀਬ 1.45 ਵਜੇ ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ 'ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕਾਫਲੇ ਦੀ ਕਾਰ ਦੇ ਸਾਹਮਣੇ ਅਚਾਨਕ ਨੀਲਗਾਈ ਆ ਗਿਆ। ਇਸ ਕਾਰਨ ਸੁਰੱਖਿਆ ਕਰ ਰਹੀ ਦਿੱਲੀ ਪੁਲੀਸ ਦੀ ਕਾਰ ਨੁਕਸਾਨੀ ਗਈ। ਟੱਕਰ ਕਾਰਨ ਕਾਰ ਦੇ ਅਗਲੇ ਦੋਵੇਂ ਏਅਰਬੈਗ ਖੁੱਲ੍ਹ ਗਏ ਸਨ। ਫਾਰੂਕ ਅਬਦੁੱਲਾ ਸੁਰੱਖਿਅਤ ਹਨ। ਉਹ ਅਜਮੇਰ ਦਰਗਾਹ ਦੇ ਦਰਸ਼ਨਾਂ ਲਈ ਜਾ ਰਿਹਾ ਸੀ।
ਐਸਕਾਰਟਿੰਗ ਕਾਰ 'ਤੇ ਸਵਾਰ ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਪੱਪੁਰਮ ਮੀਨਾ ਨੇ ਦੱਸਿਆ- ਦੌਸਾ ਸਦਰ ਥਾਣੇ ਦੇ ਭੰਡਾਰੇਜ ਇੰਟਰਚੇਂਜ ਦੇ ਕੋਲ ਅਚਾਨਕ ਇੱਕ ਨੀਲਗਾਏ ਨੇ ਦਰਖਤਾਂ ਤੋਂ ਛਾਲ ਮਾਰ ਦਿੱਤੀ। ਅਸੀਂ ਚਾਰ ਜਣੇ ਕਾਰ ਵਿੱਚ ਸਵਾਰ ਸੀ, ਅਤੇ ਅਜਮੇਰ ਜਾ ਰਹੇ ਸੀ।ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਸਹੁਰੇ ਹਨ। ਹਾਲਾਂਕਿ ਹੁਣ ਸਚਿਨ ਪਾਇਲਟ ਅਤੇ ਅਬਦੁੱਲਾ ਦੀ ਬੇਟੀ ਸਾਰਾ ਦਾ ਤਲਾਕ ਹੋ ਗਿਆ ਹੈ।
Get all latest content delivered to your email a few times a month.