IMG-LOGO
ਹੋਮ ਪੰਜਾਬ: ਫਤਿਹਗੜ੍ਹ ਸਾਹਿਬ ਦੇ ਪਿੰਡ ਜਟਾਣਾ ਉੱਚਾ 'ਚ ਬਦਮਾਸ਼ਾਂ ਨੇ ਕੀਤੀ...

ਫਤਿਹਗੜ੍ਹ ਸਾਹਿਬ ਦੇ ਪਿੰਡ ਜਟਾਣਾ ਉੱਚਾ 'ਚ ਬਦਮਾਸ਼ਾਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ: 6 ਰਾਉਂਡ ਫਾਇਰ, ਮਠਿਆਈ ਦਾ ਡੱਬਾ ਰੱਖ ਕੇ ਹੋਏ ਫਰਾਰ

Admin User - Jan 16, 2025 10:11 PM
IMG

.

ਫ਼ਤਿਹਗੜ੍ਹ ਸਾਹਿਬ- ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਜਟਾਣਾ ਉਂਚਾ 'ਚ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਤੜਕਸਾਰ ਅੰਨ੍ਹੇਵਾਹ ਗੋਲੀਆਂ ਚਲਾਈਆਂ ਹਨ । ਅੱਜ ਸਵੇਰੇ ਵਾਪਰੀ ਇਸ ਘਟਨਾ ਵਿੱਚ ਹਮਲਾਵਰਾਂ ਨੇ ਕਿਸਾਨ ਜਸਵੀਰ ਸਿੰਘ ਦੇ ਘਰ ਦੇ ਮੁੱਖ ਗੇਟ ’ਤੇ 6 ਰਾਉਂਡ ਫਾਇਰ ਕੀਤੇ, ਜਿਸ ਵਿੱਚੋਂ 5 ਗੋਲੀਆਂ ਚੱਲੀਆਂ ਅਤੇ ਇੱਕ ਜਿੰਦਾ ਕਾਰਤੂਸ ਮੌਕੇ ਤੋਂ ਮਿਲਿਆ। ਇਹ ਘਟਨਾ ਫਤਿਹਗੜ੍ਹ ਸਾਹਿਬ ਦੀ ਖਮਾਣ ਤਹਿਸੀਲ ਦੇ ਪਿੰਡ ਜਟਾਣਾ ਉਂਚਾ ਦੀ ਹੈ। ਘਟਨਾ ਸਮੇਂ ਜਸਵੀਰ ਸਿੰਘ ਪਾਠ ਤੋਂ ਬਾਅਦ ਘਰ ਵਿੱਚ ਕੰਮ-ਕਾਜ ਕਰ ਰਿਹਾ ਸੀ। ਹਮਲਾਵਰਾਂ ਨੇ ਪਹਿਲਾਂ ਰੌਲਾ ਪਾ ਕੇ ਉਨ੍ਹਾਂ ਨੂੰ ਬਾਹਰ ਬੁਲਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਕੋਈ ਬਾਹਰ ਨਾ ਆਇਆ ਤਾਂ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਹਮਲਾਵਰ ਘਰ ਦੀ ਰਸੋਈ ਤੱਕ ਪਹੁੰਚ ਗਏ ਸਨ। ਹਾਲਾਂਕਿ ਇਸ ਗੋਲੀਬਾਰੀ 'ਚ ਕਿਸੇ ਪ੍ਰਕਾਰ ਦਾ ਕੋਈ ਜਾਨੀ ਨੁਕਸਣ ਨਹੀਂ ਹਹੋਇਆ, ਪਰ ਇਸ ਘਟਨਾ ਕਾਰਨ ਪੂਰੇ ਪਿੰਡ 'ਚ ਦਹਿਸ਼ਤ ਦਾ ਮਾਹੌਲ ਹੈ।

ਫਰਾਰ ਹੁੰਦੇ ਹੋਏ ਹਮਲਾਵਰ ਘਰ ਦੇ ਗੇਟ 'ਤੇ ਮਠਿਆਈ ਦਾ ਡੱਬਾ ਛੱਡ ਗਏ। ਗੁਆਂਢ 'ਚ ਰਹਿਣ ਵਾਲੀ ਇਕ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੂੰ ਲੱਗਾ ਕਿ ਕੋਈ ਬੁਲੇਟ ਬਾਈਕ ਤੋਂ ਪਟਾਕੇ ਚਲਾ ਰਿਹਾ ਹੈ ਪਰ ਬਾਅਦ 'ਚ ਪਤਾ ਲੱਗਾ ਕਿ ਗੋਲੀ ਚੱਲ ਰਹੀ ਹੈ। ਜਸਵੀਰ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਉਹ ਸਿਰਫ਼ ਆਪਣੇ ਖੇਤ ਅਤੇ ਘਰ ਵਿਚਕਾਰ ਹੀ ਆਉਂਦਾ-ਜਾਂਦਾ ਰਹਿੰਦਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.